ਗਾਇਕ ਗੁਰਦਾਸ ਮਾਨ ਨੇ ਅਕਸ਼ੇ ਕੁਮਾਰ ਦੀ ਕੀਤੀ ਤਾਰੀਫ

Written by  Rupinder Kaler   |  March 22nd 2019 12:57 PM  |  Updated: March 22nd 2019 12:57 PM

ਗਾਇਕ ਗੁਰਦਾਸ ਮਾਨ ਨੇ ਅਕਸ਼ੇ ਕੁਮਾਰ ਦੀ ਕੀਤੀ ਤਾਰੀਫ

ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਬਾਕਸ ਆਫ਼ਿਸ ਦੇ ਚੰਗਾ ਬਿਜਨੇਸ ਕਰ ਰਹੀ ਹੈ । ਇਸ ਫ਼ਿਲਮ ਦੀ ਹਰ ਪਾਸੇ ਸ਼ਲਾਘਾ ਕੀਤੀ ਹੈ । ਗਾਇਕ ਗੁਰਦਾਸ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਹੈ । ਅਕਸ਼ੇ ਕੁਮਾਰ ਨੇ ਇਸ ਪੋਸਟ ਵਿੱਚ ਅਕਸ਼ੇ ਕੁਮਾਰ ਦੇ ਕੰਮ ਦੀ ਜਮ ਕੇ ਤਾਰੀਫ ਕੀਤੀ ਹੈ । ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਸਾਡੇ ਇਤਿਹਾਸ ਦਾ ਹਿੱਸਾ ਹੈ । ਜਿਸ ਨੂੰ ਅਕਸ਼ੇ ਕੁਮਾਰ ਨੇ ਵੱਡੇ ਪਰਦੇ ਤੇ ਬਾਖੂਬੀ ਪੇਸ਼ ਕੀਤਾ ਹੈ ।

https://www.instagram.com/p/BvTSfvSlTQ0/

ਉਹਨਾਂ ਨੇ ਕਿਹਾ ਹੈ ਕਿ ਇਹ ਫ਼ਿਲਮ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ । ਅਕਸ਼ੇ ਕੁਮਾਰ ਇਸ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ । ਈਸ਼ਰ ਸਿੰਘ ਨੇ ਸਾਰਾਗੜੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 1897 ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10  ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ ।

https://www.youtube.com/watch?v=JFP24D15_XM&t=88s

ਭਾਵੇਂ ਇਸ ਲੜਾਈ ਵਿੱਚ 21 ਦੇ 21  ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ । ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network