ਗੁਰਦਾਸ ਮਾਨ ਨੇ ਬੇਟੇ ਗੁਰਿਕ ਦੇ ਵਿਆਹ ਸਮਾਗਮ ‘ਚ ਗੀਤ ਗਾ ਕੇ ਕੀਲੇ ਲੋਕ, ਮੀਕਾ ਸਿੰਘ ਨੇ ਸਾਂਝਾ ਕੀਤਾ ਵੀਡੀਓ

Written by  Lajwinder kaur   |  February 02nd 2020 04:09 PM  |  Updated: February 02nd 2020 04:12 PM

ਗੁਰਦਾਸ ਮਾਨ ਨੇ ਬੇਟੇ ਗੁਰਿਕ ਦੇ ਵਿਆਹ ਸਮਾਗਮ ‘ਚ ਗੀਤ ਗਾ ਕੇ ਕੀਲੇ ਲੋਕ, ਮੀਕਾ ਸਿੰਘ ਨੇ ਸਾਂਝਾ ਕੀਤਾ ਵੀਡੀਓ

ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਜੋ ਕਿ 31 ਜਨਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਜੀ ਹਾਂ ਗੁਰਿਕ ਮਾਨ ਨੇ ਸਾਬਕਾ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾ ਲਿਆ ਹੈ। ਦੱਸ ਦਈਏ ਦੋਵਾਂ ਨੇ ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ ਅਤੇ ਦੋਵਾਂ ਨੇ ਸ਼ੁੱਕਰਵਾਰ ਨੂੰ ਪਟਿਆਲਾ 'ਚ ਵਿਆਹ ਕਰ ਲਿਆ।

ਹੋਰ ਵੇਖੋ:ਸਤਿੰਦਰ ਸਰਤਾਜ ਤੇ ਸ਼ਿਪਰਾ ਗੋਇਲ ਨੂੰ ਵੀ 'Youth Icon Award 2020' ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਦਾ ਕੀਤਾ ਸ਼ੁਕਰਾਨਾ

ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਹੁਣ ਉਨ੍ਹਾਂ ਦੇ ਵਿਆਹ ਦੇ ਬਾਕੀ ਸਮਾਗਮਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗੁਰਿਕ ਮਾਨ ਦੇ ਵਿਆਹ ਦੇ ਇੱਕ ਫੰਕਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਗੁਰਦਾਸ ਮਾਨ ਨੇ ‘ਸੱਜਣਾ ਵੇ ਸੱਜਣਾ’ ਗੀਤ ਗਾ ਕੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਕਾ ਸਿੰਘ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਤੇ ਬਾਦਸ਼ਾਹ ਇਕੱਠੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਦੋਵਾਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨ ਕੇ ਰੱਖ ਦਿੱਤਾ।

ਇਸ ਵਿਆਹ ‘ਚ ਬਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਜਿਵੇਂ ਮੀਕਾ ਸਿੰਘ, ਬਾਦਸ਼ਾਹ, ਜਸਬੀਰ ਜੱਸੀ, ਹਰਸ਼ਦੀਪ ਕੌਰ, ਜੱਗੀ ਡੀ, ਗੁਰੂ ਰੰਧਾਵਾ, ਜੈਜ਼ੀ ਬੀ ਵਰਗੇ ਕਈ ਦਿੱਗਜ ਗਾਇਕ ਸ਼ਾਮਿਲ ਹੋਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network