ਗੁਰੀ ਕਿਸ ਨੂੰ ਦਵਾਉਣ ਲੱਗੇ ਨੇ ‘ਸੋਨੇ ਦੀਆਂ ਵਾਲੀਆਂ’!

Written by  Lajwinder kaur   |  December 26th 2019 01:15 PM  |  Updated: December 26th 2019 01:35 PM

ਗੁਰੀ ਕਿਸ ਨੂੰ ਦਵਾਉਣ ਲੱਗੇ ਨੇ ‘ਸੋਨੇ ਦੀਆਂ ਵਾਲੀਆਂ’!

ਜੀ ਹਾਂ ਇਹ ਅਸੀਂ ਨਹੀਂ ਸਗੋ ਗੁਰੀ ਕਹਿੰਦੇ ਹੋਏ ਨਜ਼ਰ ਆਪਣੇ ਆਉਣ ਵਾਲੇ ਗੀਤ ‘ਚ। ਜੀ ਹਾਂ ਪੰਜਾਬੀ ਗਾਇਕ ਗੁਰੀ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਪੋਸਟਰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰ ਦਿੱਤਾ ਹੈ। ਉਹ ‘ਸੋਨੇ ਦੀਆਂ ਵਾਲੀਆਂ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜਿਸਦਾ ਟਿਕ-ਟਾਕ ਵੀਡੀਓ ਵੀ ਉਨ੍ਹਾਂ ਨੇ ਸ਼ੇਅਰ ਕੀਤਾ ਹੈ।

ਹੋਰ ਵੇਖੋ:ਬੌਬੀ ਦਿਓਲ ਨੇ ਛੋਟੇ ਪੁੱਤਰ ਧਰਮ ਦੇ 15ਵੇਂ ਜਨਮ ਦਿਨ ‘ਤੇ ਪਾਈ ਦਿਲ ਨੂੰ ਛੂਹਣ ਵਾਲੀ ਪੋਸਟ, ਦਾਦੇ ਧਰਮਿੰਦਰ ਨੇ ਵੀ ਕੀਤਾ ਵਿਸ਼

‘ਸੋਨੇ ਦੀਆਂ ਵਾਲੀਆਂ’ ਗਾਣੇ ਦਾ ਵੀਡੀਓ ਸੱਤੀ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਮਿਕਸ ਸਿੰਘ ਵੱਲੋਂ ਦਿੱਤਾ ਗਿਆ ਹੈ। ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਤਾਂ ਉਹ ਬਹੁਤ ਖ਼ੂਬਸੂਰਤ ਹੈ। ਇਸ ਗਾਣੇ ‘ਚ ਅਦਾਕਾਰੀ ਵੀ ਖ਼ੁਦ ਗੁਰੀ ਹੀ ਕਰਨਗੇ। ਇਹ ਗਾਣਾ ‘ਗੀਤ.ਐੱਮ.ਪੀ.ਥ੍ਰੀ’ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

“Sone Diya Waliyan” Song Te Banyo TikTok ? Full Song Kal Shami 6 PM ?

A post shared by GURI (ਗੁਰੀ) (@officialguri_) on

ਜੇ ਗੱਲ ਕਰੀਏ ਗੁਰੀ ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਇਸ ਸਾਲ ਉਨ੍ਹਾਂ ਨੇ ਅਦਾਕਾਰੀ ‘ਚ ਵੀ ਆਪਣਾ ਡੈਬਿਊ ਕਰ ਚੁੱਕੇ ਹਨ। ਸਿਕੰਦਰ 2 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਹਨ। ਫੈਨਜ਼ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਿਆਰ ਦਿੱਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network