ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ‘ਕੋਕਾ’ ਫ਼ਿਲਮ ਹੋਈ ਲੀਕ
ਅਦਾਕਾਰਾ ਨੀਰੂ ਬਾਜਵਾ ਅਤੇ ਐਕਟਰ ਗੁਰਨਾਮ ਭੁੱਲਰ ਦੀ ਫ਼ਿਲਮ ਜੋ ਕਿ 20 ਮਈ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਈ ਸੀ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਮਿਲਿਆ ਜੁਲਿਆ ਰਿਸਪਾਂਸ ਮਿਲ ਰਿਹਾ ਹੈ। ਪਾਇਰੇਸੀ ਵੈੱਬਸਾਈਟ ਉੱਤੇ ‘ਕੋਕਾ’ ਫ਼ਿਲਮ ਲੀਕ ਹੋ ਗਈ ਹੈ।
ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Image Source: Instagramਫ਼ਿਲਮ ਦੀ ਕਹਾਣੀ ਵੱਡੀ ਉਮਰ ਦੀਆਂ ਔਰਤਾਂ ਦਾ ਆਪਣੇ ਤੋਂ ਛੋਟੀ ਉਮਰ ਵਾਲੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਵਾਲੇ ਸਮਾਜਿਕ ਮੁੱਦੇ ਦੇ ਆਲੇ-ਦੁਆਲੇ ਘੁੰਮਦੀ ਹੈ। ‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ।
Image Source: Instagram
ਦਰਅਸਲ ਭਾਰਤ ਵਿੱਚ ਪਾਇਰੇਸੀ ਗੈਰ-ਕਾਨੂੰਨੀ ਹੈ ਪਰ ਨਵੀਨਤਮ ਫਿਲਮਾਂ ਆਨਲਾਈਨ ਲੀਕ ਹੋ ਜਾਂਦੀਆਂ ਹਨ। ਇਸੇ ਤਰ੍ਹਾਂ, ‘ਕੋਕਾ’ ਫ਼ਿਲਮ ਦਾ ਲਿੰਕ ਕਈ ਪਾਇਰੇਸੀ ਵੈੱਬਸਾਈਟਾਂ ਉੱਤੇ ਉਪਲਬਧ ਹੈ। ਪਾਇਰੇਸੀ ਵੈੱਬਸਾਈਟ ਲੋਕਾਂ ਨੂੰ ਮੁਫਤ ਡਾਊਨਲੋਡ ਕਰਨ ਲਈ ਇਸ ਲਿੰਕ ਨੂੰ ਆਨਲਾਈਨ ਲੀਕ ਕੀਤਾ ਗਿਆ ਹੈ।
Image Source: Twitter
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪੰਜਾਬੀ ਫ਼ਿਲਮ ਪਾਇਰੇਸੀ ਦਾ ਸ਼ਿਕਾਰ ਹੋਈ ਹੋਵੇ। ਇਸ ਤੋਂ ਪਹਿਲਾਂ 'ਗਲਵੱਕੜੀ', 'ਮੈਂ ਤੇ ਬਾਪੂ' ਵਰਗੀਆਂ ਨਵੀਨਤਮ ਪੰਜਾਬੀ ਫਿਲਮਾਂ ਵੀ ਆਨਲਾਈਨ ਲੀਕ ਹੋਈਆਂ ਸਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਫ਼ਿਲਮਾਂ ਰਿਲੀਜ਼ ਹੋਣ ਦੇ ਕੁਝ ਦਿਨਾਂ ਬਾਅਦ ਹੀ ਆਨਲਾਈਨ ਲੀਕ ਹੋ ਜਾਂਦੀ ਹੈ । ਅਜਿਹੇ ਹੋਣ ਕਰਕੇ ਇਹ ਫ਼ਿਲਮ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੈ।
ਦੱਸ ਦਈਏ ਪੰਜਾਬੀ ਸਿਨੇਮਾ ਦਿਨੋ ਦਿਨ ਤਰੱਕੀ ਵੱਲ ਵਧਦਾ ਜਾ ਰਿਹਾ ਹੈ। ਜਿਸ ਕਰਕੇ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਸ ਤੋਂ ਇਲਾਵਾ ਨਵੀਆਂ ਫ਼ਿਲਮਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।