ਗੁਰਨਾਮ ਭੁੱਲਰ ਨੂੰ ਰਸਤੇ 'ਚ ਮਿਲੇ ਫੈਨਸ ਨੇ ਪੁੱਛਿਆ ਕੁਝ ਇਸ ਤਰਾਂ ਦਾ ਸਵਾਲ

Written by  Rajan Sharma   |  September 22nd 2018 09:46 AM  |  Updated: September 22nd 2018 09:46 AM

ਗੁਰਨਾਮ ਭੁੱਲਰ ਨੂੰ ਰਸਤੇ 'ਚ ਮਿਲੇ ਫੈਨਸ ਨੇ ਪੁੱਛਿਆ ਕੁਝ ਇਸ ਤਰਾਂ ਦਾ ਸਵਾਲ

ਮਸ਼ਹੂਰ ਪੰਜਾਬੀ ਗਾਇਕ "ਗੁਰਨਾਮ ਭੁੱਲਰ" gurnam bhullar  ਦੀ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ” ਗੁਰਨਾਮ ਭੁੱਲਰ ” ਨੂੰ ਗੱਡੀ ਵਿੱਚ ਬੈਠੇ ਵੇਖ ਕੇ ਫੈਨਸ ਓਹਨਾ ਨੂੰ ਪੁੱਛ ਰਹੇ ਹਨ ਕਿ ਤੁਸੀਂ ਡਾਇਮੰਡ ਵਾਲੇ ਭਾਜੀ ਗੁਰਨਾਮ ਭੁੱਲਰ ਹੋ ਅਤੇ ਨਾਲ ਹੀ ਫੈਨਸ ਓਹਨਾ ਨੂੰ ਕਹਿ ਰਹੇ ਹਨ ਕਿ ਤੁਸੀਂ ਸਾਡੇ ਨਾਲ ਫੋਟੋ ਨੀ ਖਿਚਾਉਂਦੇ | ਗੁਰਨਾਮ ਭੁੱਲਰ ਆਪਣੇ ਫੈਨਸ ਨਾਲ ਮਸਤੀ ਕਰਦੇ ਹੋਏ ਕਾਫੀ ਹੱਸ ਰਹੇ ਹਨ | ਜੇਕਰ ਵੇਖੀਏ ਤਾਂ ਗੁਰਨਾਮ ਭੁੱਲਰ ਦੀਆ ਇਸ ਤੋਂ ਪਹਿਲਾਂ ਵੀ ਕਾਫੀ ਵੀਡੀਓ ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲੀਆਂ ਹਨ ਜਿਹਨਾਂ ਵਿੱਚ ਕਿ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ | ਗੁਰਨਾਮ ਭੁੱਲਰ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਮਸਤੀ ਕਰਨਾ ਬਹੁਤ ਪਸੰਦ ਹੈ |

https://www.instagram.com/p/Bn_WTdJBkAd/?utm_source=ig_embed&utm_campaign=embed_video_watch_again

ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ punjabi music industry ਦੇ ਉਹ ਕਲਾਕਾਰ ਹਨ ਜਿਹਨਾਂ ਨੇਂ ਕਿ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗਾ ਬਣਾਈ ਹੈ | ਗੁਰਨਾਮ ਭੁੱਲਰ gurnam bhullar ਨੇਂ ਸਾਡੀ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ ” ਡਾਇਮੰਡ , ਫੋਨ ਮਾਰਦੀ , ਡਰਾਈਵਰੀ , ਪਾਉਂਚ ਆਦਿ ” ਇਹਨਾਂ ਸੱਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ |

Gurnam Bhullar

ਤੁਹਾਨੂੰ ਦੱਸ ਦਈਏ ਕਿ ਗੁਰਨਾਮ ਭੁੱਲਰ gurnam bhullar ਹੁਣ ਗਾਇਕੀ ਦੇ ਨਾਲ ਨਾਲ ਫ਼ਿਲਮ ਸੁਰਖੀ ਬਿੰਦੀ ਦੇ ਜਰੀਏ ਅਦਾਕਾਰੀ ਵਿੱਚ ਵੀ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ | ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network