‘ਪੁਸ਼ਪਾ’ ਫ਼ਿਲਮ ਨੂੰ ਦੇਖਕੇ ਗੁਰੂ ਰੰਧਾਵਾ ਵੀ ਹੋ ਗਏ ਅੱਲੂ ਅਰਜੁਨ ਦੇ ਫੈਨ, ਪੋਸਟ ਪਾ ਕੇ ਕੀਤੀ ਤਾਰੀਫ਼

written by Lajwinder kaur | January 18, 2022

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ Pushpa: The Rise ਨੇ ਸਾਰੀਆਂ ਭਾਸ਼ਾਵਾਂ ਦੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ, ਜੋ ਇਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਲੋਕ ਇਸ ਫ਼ਿਲਮ ਦੇ ਡਾਇਲਾਗਸ ਅਤੇ ਗੀਤਾਂ ਉੱਤੇ ਬਹੁਤ ਹੀ ਸ਼ੌਂਕ ਦੇ ਨਾਲ ਇੰਸਟਾ ਰੀਲਾਂ ਬਣਾ ਰਹੇ ਹਨ। ਜਦਕਿ ਫ਼ਿਲਮੀ ਦੁਨੀਆ ਨਾਲ ਸਬੰਧਤ ਸੈਲੇਬਸ ਪੁਸ਼ਪਾ ਦੀ ਸਟਾਰਕਾਸਟ ਦੀ ਅਦਾਕਾਰੀ ਨਾਲ ਪਿਆਰ ਕਰਦੇ ਨਜ਼ਰ ਆ ਰਹੇ ਹਨ। ਸਾਰੇ ਬਾਲੀਵੁੱਡ ਸੈਲੇਬਸ ਪਹਿਲਾਂ ਹੀ ਅੱਲੂ ਅਰਜੁਨ ਦੀ ਤਾਰੀਫ ਕਰ ਚੁੱਕੇ ਹਨ ਅਤੇ ਕ੍ਰਿਕਟਰਾਂ ਨੇ ਵੀ ਅਭਿਨੇਤਾ ਲਈ ਆਪਣਾ ਕ੍ਰੇਜ਼ ਜ਼ਾਹਿਰ ਕੀਤਾ ਹੈ। ਇਸ ਦੌਰਾਨ ਪੰਜਾਬੀ ਗਾਇਕ ਗੁਰੂ ਰੰਧਾਵਾ Guru Randhawa  ਨੇ ਵੀ ਅੱਲੂ ਅਰਜੁਨ Allu Arjun ਦੀ ਅਦਾਕਾਰੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ।

guru randhawa pic image source- instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ

'ਡਾਂਸ ਮੇਰੀ ਰਾਣੀ' ਰਾਹੀਂ ਲੱਖਾਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗੁਰੂ ਰੰਧਾਵਾ ਨੇ ਹਾਲ ਹੀ 'ਚ ਪੁਸ਼ਪਾ ਨੂੰ ਦੇਖਿਆ ਅਤੇ ਇਸ ਦੀ ਲੀਡ ਕਲਾਕਾਰਾਂ ਸਮੇਤ ਪੂਰੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ। ਗਾਇਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ,' #PushpaTheRule ਸਿਨੇਮਾ ਦਾ ਅਜਿਹਾ ਸ਼ਾਨਦਾਰ ਕੰਮ। @alluarjun bhai ਸੁਪਰਸਟਾਰ, ਲੇਜੈਂਡ @iamRashmika ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ ਹੈ....ਅਜਿਹੀ ਸ਼ਾਨਦਾਰ ਫਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ।'' ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਸੁਕੁਮਾਰ ਅਤੇ ਇਸ ਦੇ ਸੰਗੀਤ ਨਿਰਦੇਸ਼ਕ ਦੇਵੀ ਸ਼੍ਰੀ ਪ੍ਰਸਾਦ ਦੀ ਸ਼ਲਾਘਾ ਵੀ ਕੀਤੀ। @ThisIsDSP ਦੇ ਸੰਗੀਤ ਦੀ ਸ਼ਲਾਘਾ ਕੀਤੀ ਜਿਸਦਾ ਸੰਗੀਤ ਇੰਟਰਨੈੱਟ 'ਤੇ ਖੂਬ ਵਾਹ ਵਾਹੀ ਘੱਟ ਰਿਹਾ ਹੈ।

pushpa movie image source- instagram

ਹੋਰ ਪੜ੍ਹੋ : ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

ਅੱਲੂ ਅਰਜੁਨ ਨੇ ਵੀ ਪੰਜਾਬੀ ਸਿੰਗਰ ਦੀ ਪੋਸਟ 'ਤੇ ਆਪਣਾ ਜਵਾਬ ਦਿੱਤਾ ਅਤੇ ਲਿਖਿਆ, 'ਬਹੁਤ-ਬਹੁਤ ਧੰਨਵਾਦ ਮੇਰੇ ਭਰਾ.. ਤੁਹਾਡੀ ਤਾਰੀਫ ਤੁਹਾਡੀ ਆਵਾਜ਼ ਵਾਂਗ ਹੀ ਦਿਲ ਨੂੰ ਛੂਹ ਲੈਣ ਵਾਲੀ ਹੈ.. ਖੁਸ਼ੀ ਹੈ ਕਿ ਤੁਹਾਨੂੰ ਇਹ ਬਹੁਤ ਪਸੰਦ ਆਇਆ.. ਸਭ ਦਾ ਪਿਆਰ ਦੇਣ ਲਈ ਧੰਨਵਾਦ..'। ਸੋਸ਼ਲ ਮੀਡੀਆ ਉੱਤੇ ਇਹ ਫ਼ਿਲਮ  ਖੂਬ ਤਾਰੀਫਾਂ ਲੁੱਟ ਰਹੀ ਹੈ।

 

 

You may also like