ਅਮਰਿੰਦਰ ਗਿੱਲ ਦੇ ਗਾਣਿਆਂ 'ਤੇ ਗੁਰੂ ਰੰਧਾਵਾ ਦਾ ਸ਼ਾਨਦਾਰ ਭੰਗੜਾ, ਵੀਡੀਓ ਹੋ ਰਿਹਾ ਵਾਇਰਲ

Written by  Aaseen Khan   |  November 16th 2019 04:37 PM  |  Updated: November 16th 2019 04:37 PM

ਅਮਰਿੰਦਰ ਗਿੱਲ ਦੇ ਗਾਣਿਆਂ 'ਤੇ ਗੁਰੂ ਰੰਧਾਵਾ ਦਾ ਸ਼ਾਨਦਾਰ ਭੰਗੜਾ, ਵੀਡੀਓ ਹੋ ਰਿਹਾ ਵਾਇਰਲ

ਗੁਰੂ ਰੰਧਾਵਾ ਅੱਜ ਇਹ ਨਾਮ ਪੰਜਾਬੀ ਇੰਡਸਟਰੀ 'ਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਸੰਗੀਤਕ ਜਗਤ 'ਚ ਪਹਿਚਾਣਿਆ ਜਾਂਦਾ ਹੈ। ਪਰ ਬੇਹਿਸਾਬ ਸ਼ੌਹਰਤ ਮਿਲਣ ਤੋਂ ਬਾਅਦ ਵੀ ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਨੂੰ ਹੀ ਸਭ ਤੋਂ ਵੱਧ ਤਰਜੀਹ ਦਿੰਦੇ ਹਨ। ਅਕਸਰ ਉਹਨਾਂ ਨੂੰ ਪੰਜਾਬੀ ਗਾਇਕਾਂ ਅਤੇ ਉਹਨਾਂ ਦਾ ਗਾਣਿਆਂ 'ਤੇ ਭੰਗੜੇ ਪਾਉਂਦੇ ਦੇਖਿਆ ਜਾਂਦਾ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਗੁਰੂ ਰੰਧਾਵਾ ਅਮਰਿੰਦਰ ਗਿੱਲ ਦੇ ਗੀਤ ਵੰਝਲੀ ਵਜਾ 'ਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਹਨ।

 

View this post on Instagram

 

Raunak hoju ghat ve, chal melé nu challiye. Bhangra Bhangra Bhangra after so long. On my fav song ? @navneet_ns my bro

A post shared by Guru Randhawa (@gururandhawa) on

ਗੁਰੂ ਰੰਧਾਵਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਕੁਝ ਹੀ ਸਮੇਂ 'ਚ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਬੰਟੀ ਬੈਂਸ ਅਤੇ ਡਾਇਰੈਕਟਰ ਗਿਫ਼ਟੀ ਵਰਗੇ ਸਿਤਾਰੇ ਵੀ ਉਹਨਾਂ ਦੇ ਭੰਗੜੇ ਦਾ ਹੁਨਰ ਦੇਖ ਤਾਰੀਫ ਕਰਨੋ ਪਿੱਛੇ ਨਹੀਂ ਰਹੇ।

ਹੋਰ ਵੇਖੋ : ਗਾਇਕ ਜੀ ਖ਼ਾਨ ਨੇ ਆਪਣੀ ਮਾਂ ਦੇ ਜਨਮਦਿਨ ‘ਤੇ ਸਾਂਝੀ ਕੀਤੀ ਭਾਵੁਕ ਪੋਸਟ,ਕਿਹਾ ‘ਹਰ ਜਨਮ ‘ਚ ਤੇਰਾ ਹੀ ਪੁੱਤ ਬਣਾਂ’

ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਣਿਆਂ 'ਚ ਗੁਰੂ ਰੰਧਾਵਾ ਦੇ ਗਾਣੇ ਸਭ ਤੋਂ ਪਹਿਲਾਂ ਆਉਂਦੇ ਹਨ। ਬਹੁਤ ਸਾਰੀਆਂ ਹਿੰਦੀ ਫ਼ਿਲਮਾਂ 'ਚ ਉਹਨਾਂ ਦੇ ਗੀਤ ਰਿਲੀਜ਼ ਹੋ ਰਹੇ ਹਨ। ਇਸ ਤੋਂ ਇਲਾਵਾ ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁੱਲ ਨਾਲ ਵੀ ਸਲੋਲੀ ਸਲੋਲੀ ਗਾਣੇ 'ਚ ਕੋਲੈਬੋਰੇਟ ਕਰ ਚੁੱਕੇ ਹਨ। ਹੁਣ ਉਹਨਾਂ ਦੇ ਭੰਗੜੇ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network