ਆਪਣਿਆਂ ਨੂੰ ਮਿਲਣ ਲਈ ਸਮਾਂ ਕੱਢ ਹੀ ਲੈਂਦੇ ਨੇ ਗੁਰੂ ਰੰਧਾਵਾ,ਹੁਣ ਪਾਪਾ ਜੀ ਨਾਲ ਤਸਵੀਰ ਕੀਤੀ ਸਾਂਝੀ  

Written by  Shaminder   |  July 10th 2019 03:37 PM  |  Updated: July 10th 2019 03:37 PM

ਆਪਣਿਆਂ ਨੂੰ ਮਿਲਣ ਲਈ ਸਮਾਂ ਕੱਢ ਹੀ ਲੈਂਦੇ ਨੇ ਗੁਰੂ ਰੰਧਾਵਾ,ਹੁਣ ਪਾਪਾ ਜੀ ਨਾਲ ਤਸਵੀਰ ਕੀਤੀ ਸਾਂਝੀ  

ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾ ਦਿੱਤਾ ਹੈ । ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ। ਪਿੱਛੇ ਜਿਹੇ ਉਨ੍ਹਾਂ ਨਾਲ ਹਾਲੀਵੁੱਡ ਗਾਇਕ ਪਿੱਟਬੁਲ ਨੇ ਵੀ ਗੀਤ ਗਾਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।

ਹੋਰ ਵੇਖੋ: ਇਸ ਤਰ੍ਹਾਂ ਦੀ ਲਗਜ਼ਰੀ ਲਾਈਫ ਜਿਉਂਦੇ ਹਨ ਗੁਰੂ ਰੰਧਾਵਾ

https://www.instagram.com/p/BzsHuGLHQ_4/

ਗੁਰੂ ਰੰਧਾਵਾ ਭਾਵੇਂ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ਪਰ ਉਹ ਇੱਕ ਅਜਿਹੇ ਗਾਇਕ ਹਨ । ਜੋ ਜ਼ਮੀਨ ਨਾਲ ਜੁੜੇ ਹੋਏ ਹਨ । ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨੂੰ ਮਿਲਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਾਪਾ ਜੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "Forever blessed with our Papaji’s blessings"

/

https://www.instagram.com/p/BzpephoHQzC

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਗੁਰੂ ਰੰਧਾਵਾ ਦੇ ਨਾਲ ਉਨ੍ਹਾਂ ਦਾ ਭਰਾ ਵੀ ਨਜ਼ਰ ਆ ਰਿਹਾ ਹੈ । ਗੁਰੂ ਰੰਧਾਵਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/BzDT8Y9nvlo/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network