
Shehnaaz Gill Guru Randhawa Video: ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੇ ਹੋਏ ਹਨ। ਦਰਅਸਲ, ਗੁਰੂ ਰੰਧਾਵਾ ਦੇ ਗਾਣੇ 'ਮੂਨ ਰਾਈਜ਼' ਦੀ ਵੀਡੀਓ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਵਿੱਚ ਗੁਰੂ ਤੇ ਸ਼ਹਿਨਾਜ਼ ਦੀ ਰੋਮਾਂਟਿਕ ਕੈਮਿਸਟਰੀ ਦੇਖਣ टਨੂੰ ਮਿਲ ਰਹੀ ਹੈ। ਇਹ ਗਾਣਾ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਇਆ ਹੈ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗੁਰੂ ਰੰਧਾਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ। ਹੁਣ ਗਾਣੇ ਦੀ ਰਿਲੀਜ਼ ਤੋਂ ਬਾਅਦ ਗੁਰੂ ਰੰਧਾਵਾ ਨੇ ਇੰਸਟਾਗ੍ਰਾਮ 'ਤੇ ਸ਼ਹਿਨਾਜ਼ ਗਿੱਲ ਨਾਲ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਗੁਰੂ ਨੇ ਸ਼ਹਿਨਾਜ਼ ਬਾਰੇ ਅਜਿਹੀ ਗੱਲ ਕਹੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਇਸ ਜੋੜੇ ਦੇ ਪਿਆਰ ਦੇ ਚਰਚੇ ਹੋਣ ਲੱਗ ਪਏ ਹਨ।

ਵੀਡੀਓ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ, 'ਲੋਕ ਕਹਿੰਦੇ ਹਨ ਕਿ ਅਸੀਂ ਦੋਵੇਂ ਇਕੱਠੇ ਕਿਊਟ ਲੱਗਦੇ ਹਾਂ। ਕੀ ਇਹ ਸੱਚ ਹੈ? ਮੇਰੇ ਤੇ ਸ਼ਹਿਨਾਜ਼ ਗਿੱਲ ਵੱਲੋਂ ਸਾਰਿਆਂ ਨੂੰ ਧੰਨਵਾਦ।'
ਦੋਵਾਂ ਦਾ ਇਹ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਗੁਰੂ ਤੇ ਸਨਾ ਦੇ ਫੈਨਜ਼ ਦੋਵਾਂ ਦੀ ਜੋੜੀ ਬਣਦੀ ਦੇਖ ਕਾਫੀ ਖੁਸ਼ ਨਜ਼ਰ ਆ ਰਹੇ ਹਨ, ਪਰ ਸ਼ਾਇਦ ਇਸ ਦੇ ਨਾਲ ਸਿਡਨਾਜ਼ ਫੈਨਜ਼ ਨੂੰ ਝਟਕਾ ਲੱਗਾ ਹੈ। ਕਈ ਫੈਨਜ਼ ਤਾਂ ਇਹ ਕਮੈਂਟ ਕਰ ਰਹੇ ਹਨ ਕਿ ਸਨਾ ਤੇ ਗੁਰੂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਜਦੋਂ ਕਿ ਕੁੱਝ ਫੈਨਜ਼ ਸਿਧਾਰਥ ਸ਼ੁਕਲਾ ਦਾ ਨਾਮ ਕਮੈਂਟਸ ਵਿੱਚ ਲਿਖ ਰਹੇ ਹਨ।

ਹੋਰ ਪੜ੍ਹੋ: ਕਰਨ ਔਜਲਾ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦੇਣਗੇ ਖ਼ਾਸ ਸਰਪ੍ਰਾਈਜ਼, ਕੀਤਾ ਇਹ ਐਲਾਨ
ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਸ਼ਹਿਨਾਜ਼ ਤੇ ਗੁਰੂ ਰੰਧਾਵਾ ਦੇ ਪਿਆਰ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੋਇਆ ਹੈ। ਇਹ ਸਭ ਉਦੋਂ ਸ਼ੁਰੂ ਹੋਇਆ, ਜਦੋਂ ਸ਼ਹਿਨਾਜ਼ ਤੇ ਗੁਰੂ ਨੇ ਦੁਬਈ 'ਚ ਚਾਂਦਨੀ ਰਾਤ 'ਚ ਕੱਪਲ ਡਾਂਸ ਕੀਤਾ ਸੀ।
View this post on Instagram