
Guru Randhawa thanks fans: ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੇ ਗਾਇਕ ਗੁਰੂ ਰੰਧਾਵਾ ਆਪਣੀ ਦਿਲਕਸ਼ ਆਵਾਜ਼ ਨਾਲ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ। ਹਾਲ ਹੀ ਵਿੱਚ ਗੁਰੂ ਰੰਧਾਵਾ, ਸ਼ਹਿਨਾਜ਼ ਗਿੱਲ ਨਾਲ ਆਪਣੇ ਨਵੇਂ ਗੀਤ 'ਮੂਨ ਰਾਈਜ਼' ਨੂੰ ਲੈ ਕੇ ਸੁਰਖੀਆਂ 'ਚ ਹਨ। ਫੈਨਜ਼ ਗਾਇਕ ਦੇ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀ਼ਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ।
ਦੱਸ ਦਈਏ ਕਿ ਗੁਰੂ ਰੰਧਾਵਾ ਦੀ ਇਹ ਵੀਡੀਓ ਉਨ੍ਹਾਂ ਲਾਈਵ ਕੰਸਰਟ ਦੀ ਹੈ ਜੋ ਕਿ ਬੀਤੇ ਦਿਨੀਂ ਉੜੀਸਾ ਦੇ ਭੁਨੇਸ਼ਵਰ ਸ਼ਹਿਰ ਵਿੱਚ ਆਯੋਜਿਤ ਹੋਇਆ ਸੀ। ਇਸ ਤੋਂ ਪਹਿਲਾਂ ਵੀ ਗੁਰੂ ਨੇ ਆਪਣੇ ਅਕਾਊਂਟ ਉੱਤੇ ਇਸ ਲਾਈਵ ਕੰਸਰਟ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ।

ਆਪਣੇ ਭੁਨੇਸ਼ਵਰ ਵਿਖੇ ਹੋਏ ਇਸ ਲਾਈਵ ਕੰਸਰਟ ਦੀ ਖੂਬਸੂਰਤ ਵੀਡੀਓ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਕੈਪਸ਼ਨ ਵਿੱਚ ਲਿਖਿਆ , "ਥੈਂਕਯੂ ਭੁਨੇਸ਼ਵਰ ਫਾਰ ਦਿ ਲਵ ਐਂਡ ਐਟ ਦਿ ਸ਼ੋਅ। I m touched ❤️I love you all ❤️ "
ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ੋਅ ਦੇ ਦੌਰਾਨ ਵੱਡੀ ਗਿਣਤੀ 'ਤੇ ਗੁਰੂ ਰੰਧਾਵਾ ਦੇ ਫੈਨਜ਼ ਹੱਥਾਂ 'ਚ ਲਾਈਟਾਂ ਫੜ ਕੇ ਖੜੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਗੁਰੂ ਰੰਧਾਵਾ ਬੈਂਗਨੀ ਰੰਗ ਦੇ ਆਊਟਫਿਟ ਵਿੱਚ ਸਟੇਜ਼ ਉੱਤੇ ਆਪਣੀ ਟੀਮ ਨਾਲ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: 'ਸ਼ੇਰਸ਼ਾਹ' ਫੇਮ ਅਦਾਕਾਰ ਸਿਧਾਰਥ ਮਲੋਹਤਰਾ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਦੱਸ ਦਈਏ ਕਿ ਗੁਰੂ ਰੰਧਾਵਾ ਜਿਨ੍ਹਾਂ ਨੇ 'ਬਨ ਜਾ ਤੂੰ ਮੇਰੀ ਰਾਨੀ' 'ਤੈਨੂੰ ਸੂਟ ਸੂਟ ਕਰਦਾ' 'ਮੂਨ ਰਾਈਜ਼' ਵਰਗੇ ਕਈ ਹਿੱਟ ਗੀਤ ਗਾਏ ਹਨ। ਗੁਰੂ ਰੰਧਾਵਾ ਆਪਣੇ ਫੈਨਜ਼ ਲਈ ਪਿਆਰ ਜਤਾਉਣ ਲਈ ਕਦੇ ਪਿੱਛੇ ਨਹੀਂ ਹੱਟਦੇ। ਗੁਰੂ ਦੀ ਇਹ ਪੋਸਟ ਵੀ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੇ ਫੈਨਜ਼ ਦਾ ਬੇਹੱਦ ਸਤਿਕਾਰ ਕਰਦੇ ਹਨ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram