ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

written by Lajwinder kaur | March 22, 2022

ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਸਰਬਜੀਤ ਚੀਮਾ Sarbjit Cheema ਜੋ ਕਿ ਇੱਕ ਲੰਬੇ ਅਰਸੇ ਤੋਂ ਪੰਜਾਬੀ ਸੰਗੀਤ ਦੇ ਨਾਲ ਜੁੜੇ ਹੋਏ ਨੇ। ਏਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ਲੈਂਬਰਗਿੰਨੀ ਉੱਤੇ ਕੰਮ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਗੁਰਵਰ ਚੀਮਾ Gurvar Cheema ਦੇ ਆਉਣ ਵਾਲੇ ਸਿੰਗਲ ਟਰੈਕ ਦਾ ਪੋਸਟਰ ਸ਼ੇਅਰ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ

gurvar cheema new song poster

ਉਨ੍ਹਾਂ ਨੇ ਗੁਰਵਰ ਦੇ ਗੀਤ Ladeya Na Kar ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮਾਲਿਕ ਦੀ ਕ੍ਰਿਪਾ ਤੇ ਤੁਹਾਡੀਆਂ ਸਭ ਦੀਆਂ ਦੁਆਵਾਂ ਸਦਕਾ ਆਪਣੇ ਬੇਟੇ ਗੁਰਵਰ ਚੀਮਾ @gurvarcheema ਦਾ ਨਵਾਂ ਗੀਤ, "ਲੜਿਆ ਨਾ ਕਰ" ਬਹੁਤ ਜਲਦੀ ਆ ਰਿਹਾ...ਮੈਨੂੰ ਤੁਹਾਡੇ ‘ਤੇ ਪੂਰਾ ਮਾਣ ਹੈ ਕਿ ਤੁਸੀਂ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਵੋਂਗੇ..’ ਨਾਲ ਹੀ ਉਨ੍ਹਾਂ ਇਸ ਗੀਤ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਤੇ ਨਾਮੀ ਹਸਤੀਆਂ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : ਸ਼ਿਖਰ ਧਵਨ ਨੇ ਪੰਜਾਬੀ ਗੀਤ ‘Jealousy’ ‘ਤੇ ਸਾਥੀ ਖਿਡਾਰੀਆਂ ਨਾਲ ਬਣਾਈ ਮਜ਼ੇਦਾਰ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

singer sarbjit cheema with his son gurvar cheema

ਦੱਸ ਦਈਏ ਗੁਰਵਰ ਚੀਮਾ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕੰਮ ਕਰ ਰਹੇ ਹਨ। ਗੁਰਵਰ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਵੱਲੋਂ ਵਿਰਾਸਤ ‘ਚ ਮਿਲੀ ਹੈ। ਜਿਸ ਕਰਕੇ ਉਹ ਆਪਣਾ ਕਰੀਅਰ ਪੰਜਾਬੀ ਸੰਗੀਤ ਜਗਤ ਚ ਬਣਾ ਰਹੇ ਹਨ। ਇਸ ਲਈ ਬਹੁਤ ਹੀ ਸਹਿਜਤਾ ਦੇ ਨਾਲ ਆਪਣੇ ਗੀਤ ਲੈ ਕੇ ਆ ਰਹੇ ਹਨ। ਪਿਛਲੇ ਸਾਲ ਹੀ ਉਹ ‘Rara Riri Rara Reloaded’ ਗੀਤ ਦੇ ਨਾਲ ਦਰਸ਼ਕਾਂ ਦਾ ਰੂਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਜੇ ਗੱਲ ਕਰੀਏ ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ। ਅਖੀਰਲੀ ਵਾਰ ਉਹ ‘ਮੁਕਲਾਵਾ’ਅਤੇ ‘ਮੁੰਡਾ ਚਾਹੀਦਾ’ ‘ਚ ਨਜ਼ਰ ਆਏ ਸੀ। ਹੁਣ ਬਹੁਤ ਜਲਦ ਰਣਜੀਤ ਬਾਵਾ ਦੇ ਨਾਲ ਲੈਂਬਰਗਿੰਨੀ ਫ਼ਿਲਮ ‘ਚ ਨਜ਼ਰ ਆਉਣਗੇ।

 

View this post on Instagram

 

A post shared by Gurvar Cheema (@gurvarcheema)

You may also like