ਅੱਜ ਹੈ ਗਾਇਕ ਮਨਿੰਦਰ ਬੁੱਟਰ ਦਾ ਜਨਮਦਿਨ, ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਦਿੱਤੀ ਵਧਾਈ

written by Lajwinder kaur | August 01, 2021

ਗਾਇਕੀ ਦੇ ਖ਼ੇਤਰ ‘ਚ ਘੱਟ ਸਮੇਂ ‘ਚ ਵੱਡੀ ਪਹਿਚਾਣ ਬਣਾਉਣ ਵਾਲੇ ਮਨਿੰਦਰ ਬੁੱਟਰ 1 ਅਗਸਤ ਯਾਨੀ ਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜਿਸ ਕਰਕੇ ਪੰਜਾਬੀ ਇੰਡਸਟਰੀ ‘ਚ ਉਹਨਾਂ ਦੇ ਦੋਸਤ ਮਨਿੰਦਰ ਬੁੱਟਰ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ। ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਤਸਵੀਰ ਸਾਂਝੀ ਕਰਦੇ ਹੋਏ ਮਨਿੰਦਰ ਬੁੱਟਰ ਨੂੰ ਬਰਥਡੇਅ ਵਿਸ਼ ਕੀਤਾ ਹੈ।

Ohle Ohle-Maninder Image Source: Instagram

ਹੋਰ ਪੜ੍ਹੋ : ਐੱਮ.ਐੱਸ. ਧੋਨੀ ਦਾ ਨਵਾਂ ਲੁੱਕ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਛਾਈਆਂ 'ਕੈਪਟਨ ਕੂਲ' ਦੀਆਂ ਨਵੀਆਂ ਤਸਵੀਰਾਂ

ਹੋਰ ਪੜ੍ਹੋ : ਪਰਮੀਸ਼ ਵਰਮਾ ਨੂੰ ਵੀ ਯਾਦ ਆਏ ਯਾਰ ਅਣਮੁੱਲੇ, ‘Friendship Day’ ਮੌਕੇ ‘ਤੇ ਦੋਸਤਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਦੇਖੋ ਇਹ ਖ਼ਾਸ ਵੀਡੀਓ

singer happy raikoti wished happy birthday to maninder buttar Image Source: Instagram

ਹੈਪੀ ਰਾਏਕੋਟੀ ਨੇ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੇ ਵੀਰੇ @maninderbuttar ਬਾਬਾ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਤੇ ਤੇਰੀ ਆਵਾਜ਼ ਤੇ ਕਲਮ ਨੂੰ ਹੋਰ ਭਾਗ ਲਾਵੇ ❤️Love you bro. 🤗🤝 #pehlianwala’ । ਇਸ ਪੋਸਟ ਉੱਤੇ ਪ੍ਰਸ਼ੰਸਕਾਂ ਨੇ ਕਰਕੇ ਬੁੱਟਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

MAninder Image Source: Instagram

ਦੱਸ ਦਈਏ ਮਨਿੰਦਰ ਬੁੱਟਰ ਨੇ 2012 ‘ਚ ਗੀਤ ਨਾਰਾਂ ਤੇ ਸਰਕਾਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਉਸ ਗੀਤ ਨਾਲ ਉਹਨਾਂ ਦਾ ਏਨਾਂ ਨਾਮ ਨਹੀਂ ਹੋਇਆ। ਮਨਿੰਦਰ ਬੁੱਟਰ ਨੂੰ ਅਸਲ ਪਹਿਚਾਣ ਗੀਤ ਯਾਰੀ ਨਾਲ ਮਿਲੀ ਜਿਹੜਾ ਸ਼ੈਰੀ ਮਾਨ ਨੇ ਲਿਖਿਆ ਸੀ। ਉਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਬਹੁਤ ਹੀ ਘੱਟ ਗੀਤ ਕੱਢੇ। ਪਰ ਸਾਲ 2018 ‘ਚ ਮਨਿੰਦਰ ਬੁੱਟਰ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਹੀ ਕਰ ਦਿੱਤਾ ਹੈ। 2018 ‘ਚ ਮਨਿੰਦਰ ਬੁੱਟਰ ਦੇ ਗੀਤ ਸਖੀਆਂ ਨੇ ਉਹਨਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ ‘ਚ ਪਹਿਚਾਣ ਦਿਵਾਈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ ।

 

0 Comments
0

You may also like