ਅੱਜ ਹੈ ਨਾਮੀ ਗਾਇਕ ਮਨਮੋਹਨ ਵਾਰਿਸ ਦਾ ਜਨਮਦਿਨ, ਕੇਕ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ-‘ਮੁਬਾਰਕਾਂ ਤੇ ਦੁਆਵਾਂ ਭੇਜਣ ਵਾਲੇ ਸੱਜਣਾਂ ਦਾ ਧੰਨਵਾਦ’

written by Lajwinder kaur | August 03, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਮਨਮੋਹਨ ਵਾਰਿਸ ਜਿਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਅਹਿਮ ਜਗ੍ਹਾ ਬਣਾਈ ਹੋਈ ਹੈ। ਅੱਜ ਮਨਮੋਹਨ ਵਾਰਿਸ ਦਾ ਜਨਮਦਿਨ ਹੈ। ਜਿਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਤੇ ਕਲਾਕਾਰ ਪੋਸਟਾਂ ਪਾ ਕੇ ਮਨਮੋਹਨ ਵਾਰਿਸ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

manmohan waris image Image Source: instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਗਿੱਧਾ ਪਾ-ਪਾ ਪੱਟਿਆ ਵਿਹੜਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

singer manmohan waris birthday post Image Source: instagram

ਜਿਸਦੇ ਚੱਲਦੇ ਗਾਇਕ ਮਨਮੋਹਨ ਵਾਰਿਸ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਭ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੀ ਕੇਕ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਤੁਹਾਡੇ ਨਾਂ ਤੇ ਉਮਰ ਲਿਖਾ ਦੇਵਾਂ...ਹਰ ਜਨਮ ਮਿਲਣ ਦਾ ਕਰ ਵਾਅਦਾ...ਮੇਰੇ ਜਨਮ-ਦਿਨ ਤੇ ਪਿਆਰ, ਮੁਬਾਰਕਾਂ ਤੇ ਦੁਆਵਾਂ ਭੇਜਣ ਵਾਲੇ ਸੱਜਣਾਂ ਦਾ ਧੰਨਵਾਦ’ । ਉਨ੍ਹਾਂ ਦੀ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕ ਮਨਮੋਹਨ ਵਾਰਿਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

manmohan waris birthday comments Image Source: instagram

ਮਨਮੋਹਨ ਵਾਰਿਸ, ਹੁਸ਼ਿਆਰਪੁਰ ਦੇ ਇੱਕ ਪਿੰਡ ਹੱਲੂਵਾਲ ‘ਚ 3 ਅਗਸਤ 1967 ‘ਚ ਉਨ੍ਹਾਂ ਦਾ ਜਨਮ ਹੋਇਆ ਸੀ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆ ਗਏ । ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ । ਵਾਰਿਸ ਭਰਾਵਾਂ ਦੀ ਜੋੜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਵਿਦੇਸ਼ ਚ ਰਹਿੰਦੇ ਹੋਏ ਵੀ ਉਹ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਜਿਸ ਕਰਕੇ ਉਹ ਕੈਨੇਡਾ ‘ਚ ਕਿਸਾਨਾਂ ਦੇ ਹੱਕਾਂ ਦੇ ਲਈ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ।

manmohan Image Source: instagram

0 Comments
0

You may also like