ਅੱਜ ਹੈ ਗਾਇਕ ਸ਼ੈਰੀ ਮਾਨ ਦਾ ਜਨਮਦਿਨ, ਪਰਮੀਸ਼ ਵਰਮਾ ਨੇ ਪੋਸਟ ਪਾ ਕੇ ਕੀਤਾ ਵਿਸ਼

written by Lajwinder kaur | September 12, 2021

Happy Birthday to Sharry maan : ਯਾਰ ਅਣਮੁੱਲੇ ਗੀਤ ਦੇ ਨਾਲ ਹਰ ਇੱਕ ਪੰਜਾਬੀ ਦੇ ਦਿਲ ‘ਚ ਜਗ੍ਹਾ ਬਨਾਉਣ ਵਾਲੇ ਸ਼ੈਰੀ ਮਾਨ Sharry Mann ਅੱਜ ਆਪਣਾ ਜਨਮਦਿਨ ਮਨਾ ਰਹੇ ਨੇ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਵੀ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਦੇ ਕਲਾਕਾਰ ਸਾਥੀ ਵੀ ਸ਼ੈਰੀ ਮਾਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਕਲਾਕਾਰ ਪਰਮੀਸ਼ ਵਰਮਾ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਸ਼ੈਰੀ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

singer sharry maan image source-instagram

ਹੋਰ ਪੜ੍ਹੋ : ‘ਪਿਆਰ ਤੇ ਦੋਸਤੀ’ ਦੇ ਵਿਚਕਾਰ ਫਸੇ ਸਰਗੁਣ ਮਹਿਤਾ ਤੇ ਐਮੀ ਵਿਰਕ, ਦਿਲਾਂ ਨੂੰ ਛੂਹ ਰਿਹਾ ਹੈ ‘ਕਿਸਮਤ-2’ ਦਾ ਟ੍ਰੇਲਰ

ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ @sharrymaan ਵੀਰੇ...ਰੱਬ ਤੁਹਾਨੂੰ ਐਵੇਂ ਹੱਸਦਾ ਰੱਖੇ...

God Bless You. ਜਲਦੀ ਮਿਲਦੇ ਹਾਂ 😜

Have an Amazing Day’ । ਇਸ ਪੋਸਟ ਉੱਤੇ ਸ਼ੈਰੀ ਮਾਨ ਨੇ ਵੀ ਫਨੀ ਕਮੈਂਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ੈਰੀ ਮਾਨ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

ਹੋਰ ਪੜ੍ਹੋ : ‘ਦੁਨੀਆਦਾਰੀ’ ਦੇ ਦੁੱਖਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਚ, ਹਰ ਇੱਕ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

Sharry Maan image source-instagram

ਦੱਸ ਦਈਏ ਕਾਲਜ ਸਮੇਂ ‘ਚ ਸ਼ੈਰੀ ਮਾਨ ਵੱਖ-ਵੱਖ ਕਲਾਕਾਰਾਂ ਦੀ ਮਿਮਿਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮਿਕਰੀ ਕਰਦੇ–ਕਰਦੇ ਉਹ ਗਾਇਕੀ ਦੇ ਖੇਤਰ ‘ਚ ਆ ਗਏ । ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਗੀਤਕਾਰੀ ‘ਚ ਹੀ ਕਿਸਮਤ ਅਜ਼ਮਾਈ ਸੀ । ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਵੀ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਲਿਖੇ ਗੀਤ ਖੁਦ ਹੀ ਗਾਏ। ਆਪਣੀ ਮਿਹਨਤ ਦੇ ਨਾਲ ਅੱਜ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਏਨੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਦਿਲਵਾਲੇ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ। ਜਿਸ ‘ਚੋਂ ਕਈ ਗੀਤ ਦਰਸ਼ਕਾਂ ਦੀ ਨਜ਼ਰ ਹੋ ਗਏ ਨੇ। ਹਾਲ ਹੀ ‘ਚ ਉਹ ਕਿਨਾਰੇ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

0 Comments
0

You may also like