ਹਰਭਜਨ ਮਾਨ ਨੇ "ਜਿੰਦੜੀਏ" ਗੀਤ ਦੇ ਨਾਲ ਨਾਲ ਕੁਝ ਹੋਰ ਵੀ ਕੀਤਾ ਸੀ ਰਿਲੀਜ਼
ਹਰਭਜਨ ਮਾਨ ਦੀ ਐਲਬਮ ਸਤਰੰਗੀ ਪੀਂਘ ਦਾ ਪਹਿਲਾ ਗੀਤ ਜਿੰਦੜੀਏ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ |
ਇਹ ਗੀਤ ਤਾਂ ਕਮਾਲ ਦਾ ਹੈ ਹੀ ਪਰ ਉਸ ਵੱਧ ਤੋਂ ਕਮਾਲ ਦੀ ਗੱਲ ਇਹ ਹੈ ਕਿ ਹਰਭਜਨ ਮਾਨ ਜੀ ਦਾ ਇਹ ਗੀਤ ਉਨ੍ਹਾਂ ਦੇ ਖੁਦ ਦੇ ਸੰਗੀਤ ਬੈਨਰ ਦੇ ਹੇਠ ਰਿਲੀਜ਼ ਹੋਇਆ ਹੈ | ਜੀ ਹਾਂ ਹਰਭਜਨ ਮਾਨ ਜੀ ਨੇ ਆਪਣੇ ਗੀਤ ਜਿੰਦੜੀਏ ਦੇ ਨਾਲ ਨਾਲ ਆਪਣਾ ਐਚ. ਐਮ ਰਿਕਾਰਡਜ਼ ਮਿਊਜ਼ਿਕ ਬੈਨਰ ਵੀ ਰਿਲੀਜ਼ ਕਰ ਦਿੱਤਾ ਹੈ | ਉਨ੍ਹਾਂ ਨੇ ਇਹ ਵੀ ਦਸਿਆ ਕਿ ਆਉਣ ਵਾਲ਼ੇ ਸਮੇਂ ਦੇ ਵਿਚ ਬਹੁਤ ਸਾਰੇ ਨੌਜਵਾਨ ਤੇ ਵੱਧਦੇ ਟੈਲੇੰਟ ਨੂੰ ਉਨ੍ਹਾਂ ਦੇ ਮਿਊਜ਼ਿਕ ਬੈਨਰ ਹੇਠ ਆਪਣਾ ਗੀਤ ਕਰਨ ਦਾ ਮੌਕਾ ਮਿਲੇਗਾ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਪ੍ਰੋਮੋਟ ਕਰਨਗੇ !