ਹਰਭਜਨ ਮਾਨ ਨੇ ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ 'ਚ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ,ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ
ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਹ ਤਸਵੀਰਾਂ ਪਿੰਡ ਸੁਰ ਸਿੰਘ ਵਾਲਾ ਦੀਆਂ ਹਨ,ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ 'ਚ ਪੈਂਦਾ ਪਿੰਡ ਹੈ । ਜਿਸ 'ਚ ਕੁਝ ਨੌਜਵਾਨ ਪਿੰਡ ਨੂੰ ਖੂਬਸੂਰਤ ਬਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ ।
ਮੀਰੀ ਪੀਰੀ ਵੈੱਲਫੇਅਰ ਸੁਸਾਇਟੀ ਦੇ ਨੌਜਵਾਨਾਂ ਨੇ ਹੰਭਲਾ ਮਾਰਦਿਆਂ ਪਿੰਡ ਸੁਰ ਸਿੰਘ ਵਾਲਾ 'ਚ ਸਮਾਜ ਨੂੰ ਸਾਰਥਕ ਸੁਨੇਹੇ ਦੇਣ ਵਾਲੇ ਕੁਝ ਬੋਰਡ ਲਗਾਏ ਹਨ ।
ਇਸ 'ਚ ਰੁੱਖਾਂ ਨੂੰ ਬਚਾਉਣ ਲਈ,ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ,ਵਾਤਾਵਰਣ ਨੁੰ ਬਚਾਉਣ ਅਤੇ ਖਾਲਸਾ ਏਡ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਖ਼ਾਸ ਉਪਰਾਲਾ ਕੀਤਾ ਹੈ ।
ਇਨ੍ਹਾਂ ਨੌਜਵਾਨਾਂ ਦੀ ਹਰਭਜਨ ਮਾਨ ਨੇ ਹੌਂਸਲਾ ਅਫਜ਼ਾਈ ਕੀਤੀ ਹੈ ਅਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਧਾਈ ਦਿੱਤੀ ਹੈ ।
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ "#ਪਿੰਡਾਂ ਨੂੰ #ਸੋਹਣੇ ਬਣਾਓ ਪੁੱਤ-ਪੋਤੇ #ਜੁੜੇ ਰਹਿਣਗੇ।ਪਿੰਡ ਨੂੰ ਹੋਰ ਸੋਹਣਾ ਬਣਾਓਣ ਲਈ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਨੇ ਹੰਬਲਾ ਮਾਰਦਿਆ ਪਿੰਡ #ਸੁਰ_ਸਿੰਘ_ਵਾਲਾ ਵਿੱਚ ਸਮਾਜ ਨੂੰ ਸੁਨੇਹਾ ਦਿੰਦੇ ਕਈ ਫਲੈਕਸ ਬੋਰਡ ਲਗਾਏ ਗਏ।
ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਸਾਰੇ ਨੌਜਵਾਨ #ਵਧਾਈ ਦੇ ਪਾਤਰ ਹਨ।ਵਾਹਿਗੁਰੂ ਕ੍ਰਿਪਾ ਰੱਖੇ ਅੱਗੇ ਤੋ ਵੀ ਹਿੰਮਤ ਹੋਸਲਾ ਬਖਸ਼ੇ।- ਮੀਰੀ ਪੀਰੀ ਵੈਲਫੇਅਰ ਸੁਸਾਇਟੀ (ਨੌਜਵਾਨ ਦੀ ਹੌਸਲਾ ਅਫਜ਼ਾਈ ਲਈ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਜੀ )