
ਹਰਭਜਨ ਮਾਨ (Harbhajan Mann) ਆਪਣੀ ਐਲਬਮ ‘ਮਾਈ ਵੇ: ਮੈਂ ਤੇ ਮੇਰੇ ਗੀਤ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਗੀਤ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆ ਰਹੇ ਹਨ । ਇਨ੍ਹਾਂ ਗੀਤਾਂ ‘ਚ ਜ਼ਿਆਦਾਤਰ ਮਿਊਜ਼ਿਕ ਲਾਡੀ ਗਿੱਲ ਦਾ ਹੈ । ਲਾਡੀ ਗਿੱਲ (Laddi Gill) ਦੇ ਮਿਊਜ਼ਿਕ ਦੀ ਹਰਭਜਨ ਮਾਨ ਨੇ ਤਾਰੀਫ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਲਾਡੀ ਗਿੱਲ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਧੀਰੇਂਦਰ ਸ਼ਾਸਤਰੀ ਦੀ ਸ਼ਰਨ ‘ਚ ਗਏ ਸਨ ਇੰਦਰਜੀਤ ਨਿੱਕੂ, ਉਸ ਬਾਬੇ ਨੂੰ ਮਾਈਂਡ ਰੀਡਰ ਨੇ ਦਿੱਤੀ ਚੁਣੌਤੀ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ ‘ਮਿਊਜ਼ਿਕ ਪ੍ਰੋਡਿਊਸਰ “ਰੌਲੀ ਆਲੇ ਲਾਡੀ ਗਿੱਲ” ਦੇ ਪਿੰਡਾਂ ਦੇ ਆਸ ਪਾਸ ਵਿੱਚ ਨਵੀਂ ਐਲਬਮ “ਮਾਈ ਵੇ: ਮੈਂ ਤੇ ਮੇਰੇ ਗੀਤ” ਦੇ ਅੱਠਵੇਂ ਗੀਤ ਦੀ ਸ਼ੂਟਿੰਗ ਕੀਤੀ।
ਹੋਰ ਪੜ੍ਹੋ : ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋਏ ਦਰਸ਼ਨ ਔਲਖ, ਕਿਹਾ ‘ਮਾਂ ਤੋਂ ਬਾਅਦ ਦੁਆਵਾਂ ਕੋਈ ਨਹੀਂ ਦਿੰਦਾ ਅਤੇ ਪਿਤਾ ਤੋਂ ਬਾਅਦ….’
ਬਹੁਤ ਹੀ ਪਿਆਰੇ ਤੇ ਨਿੱਘੇ ਸੁਭਾਅ ਦੇ ਮਾਲਿਕ ਛੋਟੇ ਵੀਰ “ਲਾਡੀ ਗਿੱਲ” ਦੇ ਸੰਗੀਤ ਨੇ ਇਸ ਐਲਬਮ ਨੂੰ ਚਾਰ ਚੰਨ ਲਾ ਦਿੱਤੇ।“ਕੱਲ ਦੀ ਗੱਲ ਲੱਗਦੀ ਆ” ਇਸ ਐਲਬਮ ਦਾ ਅਖੀਰਲਾ ਗੀਤ ਜਲਦੀ ਹੀ ਲੈਕੇ ਆ ਰਹੇ ਹਾਂ’ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਮਿਊਜ਼ਿਕ ਐਲਬਮ ਵਿੱਚੋਂ ਇੱਕ-ਇੱਕ ਕਰਕੇ ਗੀਤ ਰਿਲੀਜ਼ ਕਰ ਰਹੇ ਹਨ ।

ਉਨ੍ਹਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਜਲਦ ਹੀ ਇਸ ਐਲਬਮ ਚੋਂ ਨਵਾਂ ਗੀਤ ਉਹ ਰਿਲੀਜ਼ ਕਰਨ ਜਾ ਰਹੇ ਹਨ ।
View this post on Instagram