ਹਰਭਜਨ ਮਾਨ ਆਪਣੇ ਫੈਨਜ਼ ਦੇ ਲਈ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੇਸ਼ਕਸ਼
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਜੀ ਹਾਂ ਉਹ ਪੰਜਾਬੀ ਫ਼ਿਲਮ ਪੀ.ਆਰ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੂੰ ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਮਨਮੋਹਨ ਸਿੰਘ ਕਰ ਰਹੇ ਹਨ।
ਹੋਰ ਵੇਖੋ: ਪਿਆਰ ‘ਚ ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਪੈਨੀ ਤੇ ਕਰਨ ਔਜਲਾ ਦਾ ਗੀਤ ‘ਡਾਕਟਰ’, ਦੇਖੋ ਵੀਡੀਓ
ਹਰਭਜਨ ਮਾਨ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਆਦਰਯੋਗ ਤੇ ਪਿਆਰੇ ਸਰੋਤਿਓ, ਆਪ ਸਭ ਨਾਲ ਇਹ ਸੂਚਨਾ ਸਾਂਝੀ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਪੂਰੀ ਜਾਣਕਾਰੀ ਜਲਦ ਸਾਂਝੀ ਕਰਾਂਗਾ। Sharing some exciting news with you. More details coming very soon!’
ਇਸ ਪੋਸਟਰ ਉੱਤੇ ‘ਮੇਰੀ ਪਸੰਦ’ ਲਿਖਿਆ ਹੋਇਆ ਹੈ। ਪਰ ਉਨ੍ਹਾਂ ਨੇ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫ਼ਿਲਹਾਲ ਪੋਸਟਰ ਤੋਂ ਲੱਗਦਾ ਹੈ ਕਿ ਉਹ ਆਪਣਾ ਨਵਾਂ ਗੀਤ ਲੈ ਕੇ ਆ ਸਕਦੇ ਹਨ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਇਹ ਨਵੀਂ ਪੇਸ਼ਕਸ਼ ਹੈ ਕੀ?