ਹਰਭਜਨ ਮਾਨ ਖੇਤਾਂ ‘ਚ ਦੇਸੀ ਅੰਦਾਜ਼ ‘ਚ ਰੋਟੀ ਖਾਂਦੇ ਆਏ ਨਜ਼ਰ, ਕਿਹਾ ‘ਦਾਲ ਦੇ ਨਾਲ ਪਰੌਂਠਿਆਂ ਦਾ ਲੈ ਰਿਹਾਂ ਹਾਂ ਸੁਆਦ’, ਵੇਖੋ ਵੀਡੀਓ
ਹਰਭਜਨ ਮਾਨ ਖੇਤਾਂ ‘ਚ ਦੇਸੀ ਅੰਦਾਜ਼ ‘ਚ ਰੋਟੀ ਖਾਂਦੇ ਆਏ ਨਜ਼ਰ, ਕਿਹਾ ‘ਦਾਲ ਦੇ ਨਾਲ ਪਰੌਂਠਿਆਂ ਦਾ ਲੈ ਰਿਹਾਂ ਹਾਂ ਸੁਆਦ’, ਵੇਖੋ ਵੀਡੀਓ
ਹਰਭਜਨ ਮਾਨ (Harbhajan Mann) ਇਨ੍ਹੀਂ ਦਿਨੀਂ ਆਪਣੀ ਐਲਬਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਗਾਇਕ ਆਪਣੇ ਟਿਊਬਵੈੱਲ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਹਰਭਜਨ ਮਾਨ ਆਪਣੀ ਆਉਣ ਵਾਲੇ ਗੀਤਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਨ ।
Image Source : Instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਦੇ ਨਾਲ ਇਸ ਸ਼ਖਸ ਦਾ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਇਸ ਦੇ ਨਾਲ ਹੀ ਉਹ ਦੱਸ ਰਹੇ ਹਨ ਕਿ ਉਹ ਲਾਈਵ ਸ਼ੋਅ ਦੇ ਲਈ ਆਏ ਸਨ, ਪਰ ਸ਼ੋਅ ਸ਼ੁਰੂ ਹੋਣ ‘ਚ ਹਾਲੇ ਸਮਾਂ ਹੈ । ਇਸ ਲਈ ਅਸੀਂ ਘਰੋਂ ਹੀ ਰੋਟੀ ਲੈ ਆਉਂਦੇ ਹਾਂ ਅਤੇ ਮੋਟਰ ‘ਤੇ ਬੈਠ ਕੇ ਦਾਲ ਦੇ ਨਾਲ ਪਰੌਂਠੇ ਖਾ ਰਹੇ ਹਾਂ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ।
Image Source : Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਗਾਇਆ ‘ਦਿਲ ਕੋ ਕਰਾਰ ਆਇਆ’ ਗੀਤ, ਵੇਖੋ ਵੀਡੀਓ
ਇਸ ਤੋਂ ਇਲਾਵਾ ਹਰਭਜਨ ਮਾਨ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਸਰੋ ਦੇ ਖੇਤਾਂ ‘ਚ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
Image Source : Instagram
ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਪੀ.ਆਰ.’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
