ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ

Written by  Shaminder   |  February 07th 2023 03:21 PM  |  Updated: February 07th 2023 03:21 PM

ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ

ਹਾਰਬੀ ਸੰਘਾ (Harby Sangha) ਨੇ ਆਪਣੀ ਭਤੀਜੀ ਦੇ ਵਿਆਹ (Niece Wedding) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਧੀ ਨੂੰ ਵਧਾਈ ਦਿੱਤੀ ਹੈ ਅਤੇ ਉਸ ਨੂੰ ਅਸੀਸਾਂ ਵੀ ਦਿੱਤੀਆਂ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

Harby Sangha And His niece image Source : Instagram

ਹੋਰ ਪੜ੍ਹੋ  : ਹਰਭਜਨ ਦੀ ਪਤਨੀ ਨੇ ਸੂਟ ‘ਚ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ਸੂਟ ‘ਚ ਵੱਖਰੀ ਹੀ ਟੌਹਰ ਹੁੰਦੀ

ਹਾਰਬੀ ਸੰਘਾ ਹਨ ਪੰਜਾਬੀ ਇੰਡਸਟਰੀ ‘ਚ ਸਰਗਰਮ

ਹਾਰਬੀ ਸੰਘਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਨੈਗਟਿਵ ਕਿਰਦਾਰ ਹੋਣ ।

Harby Sangha ,, image Source : Instagram

ਹੋਰ ਪੜ੍ਹੋ  : ਵੈਲੇਂਨਟਾਈਨ ਵੀਕ 2023 : ਵੈਲੇਂਟਾਈਨ ਵੀਕ ‘ਤੇ ਛਲਕਿਆ ਸਿੰਗਲ ਲੋਕਾਂ ਦਾ ਦਰਦ, ਕਿਹਾ ਰੋਜ਼ ਡੇਅ ‘ਤੇ ਰੋਜ ਨਹੀਂ ਤਾਂ ਗੁਲਾਬ ਜਾਮੁਨ ਹੀ ਦੇ ਦੋ’ ਵੇਖੋ ਮਜ਼ੇਦਾਰ ਮੀਮਸ

ਇੰਡਸਟਰੀ ‘ਚ ਜਗ੍ਹਾ ਬਨਾਉਣ ਲਈ ਕੀਤਾ ਕਰੜਾ ਸੰਘਰਸ਼

ਹਾਰਬੀ ਸੰਘਾ ਨੇ ਪੰਜਾਬੀ ਇੰਡਸਟਰੀ ‘ਚ ਜੋ ਜਗ੍ਹਾ ਬਣਾਈ ਹੈ, ਉਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਹੈ । ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ ।

Harby Sangha' image Source : Instagram

ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ ।ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਕਈ ਸ਼ੋਅ ਵੀ ਕੀਤੇ ਅਤੇ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਕੰਮ ਕੀਤਾ ।ਜਦੋਂ ਉਹ ਪਹਿਲੀ ਵਾਰ ਸ਼ੋਅ ‘ਤੇ ਗਏ ਤਾਂ ਉਨ੍ਹਾਂ ਨੂੰ ਮਹਿਜ਼ ਵੀਹ ਰੁਪਏ ਮਿਹਨਤਾਨਾ ਮਿਲਿਆ ਸੀ ।

 

View this post on Instagram

 

A post shared by Harby Sangha (@harbysangha)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network