ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 23, 2021

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਪੰਜਾਬੀ ਫ਼ਿਲਮ ਤੁਣਕਾ-ਤੁਣਕਾ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਣ ਜਾ ਰਹੇ ਨੇ। ਜੀ ਹਾਂ ਇਸ ਫ਼ਿਲਮ ਨੂੰ ਲੈ ਕੇ ਖੁਦ ਹਰਦੀਪ ਗਰੇਵਾਲ ਤੇ ਪ੍ਰਸ਼ੰਸਕ ਬਹੁਤ ਜ਼ਿਆਦਾ ਉਤਸੁਕ ਨੇ। ਜਿਸ ਕਰਕੇ ਫ਼ਿਲਮ ਦੇ ਦੋ ਗੀਤਾਂ ਤੇ ਟੀਜ਼ਰ ਤੋਂ ਬਾਅਦ ਹੁਣ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ।

tunka tunka trailer out now image source- youtube

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਦਾ ਇਹ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਪੰਜਾਬੀ ਗੀਤ ‘ਤੂੰ ਨੀਂ ਬੋਲਦੀ’ ਉੱਤੇ ਭੰਗੜਾ ਪਾਉਂਦੀ ਆਈ ਨਜ਼ਰ, ਦੇਖੋ ਇਹ ਵੀਡੀਓ

inside image of hardeep grewal tunka tunka trailer out now image source- youtube

ਜੀ ਹਾਂ 2 ਮਿੰਟ 36 ਸੈਕਿੰਡ ਦਾ ਸ਼ਾਨਦਾਰ ਟ੍ਰੇਲਰ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ‘ਚ ਹਰਦੀਪ ਗਰੇਵਾਲ, ਸਰਦਾਰ ਸੋਹੀ, ਬਲਵਿੰਦਰ ਬੁਲੇਟ, ਸਮੀਪ ਸਿੰਘ,ਅਦਾਕਾਰਾ ਹਰਸ਼ੀਨ ਚੌਹਾਨ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਇੱਕ ਬੱਚਾ ਆਪਣਾ ਸੁਫ਼ਨਾ ਪੂਰਾ ਕਰਨ ਦੀ ਕੋਸ਼ਿਸ ਕਰਦਾ ਹੈ। ਇਸ ਸੁਫਨੇ ਨੂੰ ਪੂਰਾ ਕਰਨ ਲਈ ਉਹ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ। ਜਦੋਂ ਇਹ ਬੱਚਾ ਜਵਾਨ ਹੁੰਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਆਪਣਾ ਸਾਇਕਲਿੰਗ ਚੈਂਪੀਅਨ ਬਣਨ ਦਾ ਸੁਫ਼ਨਾ ਪੂਰਾ ਕਰ ਲਵੇਗਾ । ਪਰ ਉਸ ਦਾ ਕੈਂਸਰ ਵਰਗੀ ਮਾਰੂ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੰਦਗੀ ਦੇ ਆਏ ਇਸ ਮੋੜ ਤੇ ਕੀ ਹਰਦੀਪ ਗਰੇਵਾਲ ਆਪਣੇ ਸੁਫ਼ਨੇ ਨੂੰ ਪੂਰਾ ਕਰ ਪਾਉਂਦਾ ਹੈ ਜਾਂ ਨਹੀਂ ਇਹ ਤਾਂ ਸਿਨੇਮਾ ਘਰ 'ਚ ਜਾ ਕੇ ਹੀ ਪਤਾ ਚੱਲ ਪਾਵੇਗਾ। ਪਰ ਫ਼ਿਲਮ ਦੀ ਕਹਾਣੀ ਦਰਸ਼ਕਾਂ ਦੇ ਦਿਲ ਨੂੰ ਛੂਹ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ । ਇਸ ਫ਼ਿਲਮ ਦੇ ਲਈ ਹਰਦੀਪ ਗਰੇਵਾਲ ਨੇ ਆਪਣੇ ਸਰੀਰ ਤੇ ਲੁੱਕ ਉੱਤੇ ਬਹੁਤ ਕੰਮ ਕੀਤਾ ਹੈ। ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਲਈ ਕਰੀਬ 20 ਕਿਲੋ ਭਾਰ ਘਟਾਇਆ ਸੀ।

inside image of hardeep grewal new motion poster image source- youtube

ਸੋ ਦਰਸ਼ਕ ਇਸ ਫ਼ਿਲਮ ਦਾ ਅਨੰਦ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਲੈ ਸਕਦੇ ਨੇ। ਜੇ ਗੱਲ ਕਰੀਏ ‘ਤੁਣਕਾ ਤੁਣਕਾ’ ਫ਼ਿਲਮ ਦੀ ਤਾਂ ਉਹ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਕ ਗੈਰੀ ਖਟਰਾਉ ਅਤੇ ਪੇਸ਼ ਕਰਤਾ ਇੰਦਰਜੀਤ ਗਿੱਲ (ਆਈ ਜੀ ਸਟੂਡੀੳਜ) ਵੱਲੋਂ ਕੀਤੀ ਗਈ ਹੈ।  ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਨੌਜਵਾਨ ਪੀੜੀ ਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ ਕਰਨ ਵਾਲੇ ਗਾਇਕ ਹਰਦੀਪ ਗਰੇਵਾਲ ਇਸ ਫ਼ਿਲਮ ਦੇ ਨਾਲ ਵੀ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਦੀ ਕੋਸ਼ਿਸ ਕਰਨਗੇ।

hardeep grewal new movie tunka tunka trailer out now image source- youtube

0 Comments
0

You may also like