ਅੱਜ ਹੈ ਹਰਫ ਚੀਮਾ ਦੇ ਵਿਆਹ ਦੀ ਫਰਸਟ ਮੈਰਿਜ ਐਨੀਵਰਸਿਰੀ, ਦੇਖੋ ਹਰਫ ਤੇ ਜੈਸਮੀਨ ਦੀਆਂ ਖ਼ਾਸ ਤਸਵੀਰਾਂ

written by Lajwinder kaur | February 25, 2020

ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਪਿਛਲੇ ਸਾਲ 25 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਜੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਹਰਫ ਚੀਮਾ ਤੇ ਜੈਸਮੀਨ ਕਾਹਲੋਂ ਨੇ ਲਾਵਾਂ ਲਈਆਂ ਸਨ । ਅੱਜ ਦੋਵੇਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ । ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ਤੇ ਦਰਸ਼ਕਾਂ ਨੇ ਖੂਬ ਪਸੰਦ ਵੀ ਕੀਤੀਆਂ ਸਨ ।

View this post on Instagram
 

Congo @harfcheema Veere ...??

A post shared by Preet Sandhu (@preetsandhu_music) on

ਆਓ ਤੁਹਾਨੂੰ ਦਿਖਾਉਂਦੇ ਹਾਂ ਹਰਫ ਚੀਮਾ ਤੇ ਜੈਸਮੀਨ ਕਾਹਲੋਂ ਦੀਆਂ ਕੁਝ ਖ਼ਾਸ ਤਸਵੀਰਾਂ ।
 
View this post on Instagram
 

My strength my soulmate ?

A post shared by Harf Cheema (ਹਰਫ) (@harfcheema) on

ਹੋਰ ਵੇਖੋ:ਨੀਰੂ ਬਾਜਵਾ ਨੇ ਫੈਨਜ਼ ਵੱਲੋਂ ਦਿੱਤੀਆਂ ਵਧਾਈਆਂ ਲਈ ਕੀਤਾ ਦਿਲੋਂ ਧੰਨਵਾਦ, ਵੀਡੀਓ ਕੀਤਾ ਸਾਂਝਾ ਜੇ ਗੱਲ ਕਰੀਏ ਹਰਫ ਚੀਮਾ ਦੀ ਵੈਡਿੰਗ ਦੀ ਤਾਂ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਏ ਸਨ । ਜੱਸ ਮਾਣਕ, ਗੁਰੀ, ਨਿਸ਼ਾਨ ਭੁੱਲਰ, ਜੈ ਰੰਧਾਵਾ, ਕਰਣ ਰੰਧਾਵਾ ਵਰਗੇ ਕਈ ਨਾਮੀ ਗਾਇਕ ਤੇ ਅਦਾਕਾਰ ਸ਼ਾਮਿਲ ਹੋਏ ਸਨ ।
 
View this post on Instagram
 

Best time at best place with best person @jasminekahlon37 ?

A post shared by Harf Cheema (ਹਰਫ) (@harfcheema) on

ਜੇ ਗੱਲ ਕਰੀਏ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਇਸ ਮਹੀਨੇ ਦੇ ਸ਼ੁਰੂ ‘ਚ ਹੀ ਉਹ ਆਪਣੇ ਨਵੇਂ ਗੀਤ ਦੁਸ਼ਮਣ 40 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਡਿਊਟ ਗੀਤ ਨੂੰ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਤੋਂ ਇਲਾਵਾ ਉਹ ਲਵ ਮੈਰਿਜ, ਪਿੰਡਾਂ ਆਲੇ, ਟਿੱਬਿਆਂ ਆਲਾ ਜੱਟ, ਜੱਟਵਾਦ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ ਤੇ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ ।

0 Comments
0

You may also like