ਹਰਫ ਚੀਮਾ ਨੇ ਗੁਰੀ ਨੂੰ 'ਸਿੰਕਦਰ 2' ਲਈ ਹੱਲਾਸ਼ੇਰੀ ਦਿੰਦੇ ਹੋਏ ਪਾਈ ਪੋਸਟ

Written by  Lajwinder kaur   |  June 04th 2019 04:27 PM  |  Updated: June 04th 2019 04:33 PM

ਹਰਫ ਚੀਮਾ ਨੇ ਗੁਰੀ ਨੂੰ 'ਸਿੰਕਦਰ 2' ਲਈ ਹੱਲਾਸ਼ੇਰੀ ਦਿੰਦੇ ਹੋਏ ਪਾਈ ਪੋਸਟ

ਪੰਜਾਬੀ ਇੰਡਸਟਰੀ ‘ਚ ਦਰਸ਼ਕਾਂ ਦੇ ਵੱਧਦੇ ਰੁਝਾਨ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਉੱਤੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਹਾਲ ਹੀ ‘ਚ ਇੱਕ ਹੋਰ ਨਵੀਂ ਫ਼ਿਲਮ ਦਾ ਟੀਜ਼ਰ ਸਾਹਮਣੇ ਆਇਆ ਹੈ। ਫ਼ਿਲਮ ਸਿਕੰਦਰ ਜੋ ਕਿ ਸਾਲ 2013 ਆਈ ਸੀ ਤੇ ਹੁਣ ਉਸਦਾ ਸਿਕਵਲ ਸਿਕੰਦਰ 2 ਆ ਰਿਹਾ ਹੈ। ਇਸ ਵਾਰ ਕਰਤਾਰ ਚੀਮਾ ਦੇ ਨਾਲ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਦੇ ਕਿਊਟ ਗਾਇਕ ਗੁਰੀ। ਜੀ ਹਾਂ ਦੂਰੀਆਂ, ਯਾਰ ਬੇਲੀ, ਨਿਰਾ ਇਸ਼ਕ ਵਾਲੇ ਪੰਜਾਬੀ ਗਾਇਕ ਗੁਰੀ ਜੋ ਕਿ ਫ਼ਿਲਮ ਸਿਕੰਦਰ 2 ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਜਾ ਰਹੇ ਹਨ।

ਹੋਰ ਵੇਖੋ: ਇਸ ਬੱਚੇ ਦੀਆਂ ਵੀਡੀਓਜ਼ ਹੋ ਰਹੀਆਂ ਨੇ ਖੂਬ ਵਾਇਰਲ, ਆਪਣੇ ਕਿਊਟ ਅੰਦਾਜ਼ ‘ਚ ਗਾਉਂਦਾ ਹੈ ਗੁਰੀ ਦਾ ‘ਬਿੱਲੀਆਂ ਬਿੱਲੀਆਂ ਅੱਖਾਂ’ ਗਾਣਾ, ਦੇਖੋ ਵੀਡੀਓ

ਹਾਲ ਹੀ ‘ਚ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋਇਆ ਹੈ। ਜਿਸਦੇ ਚੱਲਦੇ ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੁਰੀ ਲਈ ਬਹੁਤ ਹੀ ਸ਼ਾਨਦਾਰ ਕੈਪਸ਼ਨ ਦੇ ਨਾਲ ਫ਼ਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘Chote Prawa Ne Bot Wada Naam Kmaa Lia .. ese gal di badi khushi hundi ,, love you saryan nu te teaser lai mubarkan saryan nu,, Dekho Te Share karo #Sikander2 @officialguri_ @kartarcheema1 @geetmp3 @gk.digital’

ਹਰਫ ਚੀਮਾ ਨੇ ਗੁਰੀ ਦੇ ਨਾਲ ਫ਼ਿਲਮ ਸਿਕੰਦਰ 2 ਦੀ ਸਾਰੀ ਸਟਾਰ ਕਾਸਟ ਨੂੰ ਮੁਬਾਰਕਾਂ ਦਿੱਤੀਆਂ ਨੇ। ਫ਼ਿਲਮ ਸਿੰਕਦਰ 2 ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ,ਰਾਹੁਲ ਜੁਗਰਾਜ,ਵਿਕਟਰ ਜੌਹਨ, ਸੰਜੀਵ ਅੱਤਰੀ,ਨਵਦੀਪ ਕਲੇਰ,ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 2 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network