ਹਰਫ ਚੀਮਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ‘ਚ ਜਾ ਕੇ ਫ਼ਿਲਮ ‘ਤੁਣਕਾ-ਤੁਣਕਾ’ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖੀ, ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਕੀਤੀ ਸ਼ਲਾਘਾ

written by Lajwinder kaur | August 10, 2021

‘ਤੁਣਕਾ ਤੁਣਕਾ’ ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ । ਪੰਜਾਬੀ ਦੀ ਪਹਿਲੀ ਮੌਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ‘ਤੁਣਕਾ ਤੁਣਕਾ’ ਫ਼ਿਲਮ ਨੇ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤੇ ਨੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਕਲਾਕਾਰਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

hardeep grewal image source- instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜੱਸੀ ਗਿੱਲ ਤੇ ਬੱਬਲ ਰਾਏ ਦਾ ਇਹ ਭੰਗੜੇ ਵਾਲਾ ਵੀਡੀਓ

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਬੀਬੀ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਬਜ਼ੁਰਗਾਂ ਦੇ ਪਿਆਰ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਇਹ ਵੀਡੀਓ

Hardeep-Grewal image source- instagram

ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ- ‘ਤੁਣਕਾ ਤੁਣਕਾ ਫ਼ਿਲਮ ਇੱਕ ਵਾਰ ਮੇਰੇ ਕਹਿਣ ‘ਤੇ ਜ਼ਰੂਰ ਦੇਖੋ । ਅਸੀਂ ਅਕਸਰ ਕਹਿਨੇ ਆਂ ਪੰਜਾਬੀ ਸਿਨੇਮੇ ‘ਚ ਚੰਗਾ ਕੰਮ ਕਿਉਂ ਨੀ ਹੋ ਰਿਹਾ , ਆਓ ਹਰਦੀਪ ਦੇ ਇਸ ਚੰਗੇ ਉਪਰਾਲੇ ਦੀ ਸਪੋਟ ਕਰੀਏ’ । ਇਸ ਵੀਡੀਓ ‘ਚ ਉਹ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ‘ਚ ਜਾ ਕੇ ਆਪਣਾ ਸਮਰਥਨ ਜ਼ਰੂਰ ਦੇਣ।

inside image of hardeep grewal movie by harf cheema image source- instagram

ਗਾਇਕ ਹਰਦੀਪ ਗਰੇਵਾਲ ਨੇ ਇਸ ਫ਼ਿਲਮ ਦੇ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਆਪਣੀ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰ ਕੀਤਾ ਤਾਂ ਜੋ ਫ਼ਿਲਮ ਦੇ ਕਿਰਦਾਰ ਨੂੰ ਅਸਲ ਚ ਵੱਡੇ ਪਰਦੇ ਉੱਤੇ ਪੇਸ਼ ਕਰ ਸਕਣ। ਇਸ ਫ਼ਿਲਮ ਦੇ ਰਾਹੀਂ ਉਹ ਨੌਜਵਾਨ ਪੀੜੀ ਨੂੰ ਜ਼ਿੰਦਗੀ ‘ਚ ਹੌਸਲੇ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਦੇਣ ਦੀ ਕੋਸ਼ਿਸ ਕਰ ਰਹੇ ਨੇ।

 

 

View this post on Instagram

 

A post shared by Harf Cheema (ਹਰਫ) (@harfcheema)

0 Comments
0

You may also like