ਕੱਚੇ ਘਰਾਂ ਤੇ ਵਿਰਸੇ ਦੀਆਂ ਗੱਲਾਂ ਕਰਦਾ ਹੋਇਆ ਫ਼ਿਲਮ ‘ਨਾਢੂ ਖਾਂ’ ਦਾ ਟੀਜ਼ਰ, ਦੇਖੋ ਵੀਡੀਓ

Written by  Lajwinder kaur   |  March 26th 2019 10:48 AM  |  Updated: March 26th 2019 12:08 PM

ਕੱਚੇ ਘਰਾਂ ਤੇ ਵਿਰਸੇ ਦੀਆਂ ਗੱਲਾਂ ਕਰਦਾ ਹੋਇਆ ਫ਼ਿਲਮ ‘ਨਾਢੂ ਖਾਂ’ ਦਾ ਟੀਜ਼ਰ, ਦੇਖੋ ਵੀਡੀਓ

ਹਰੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਮੋਸਟ ਅਵੇਟਡ ਫ਼ਿਲਮ ਨਾਢੂ ਖਾਂ ਦਾ ਟੀਜ਼ਰ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕਿਆ ਹੈ। ਹਰੀਸ਼ ਵਰਮਾ ਆਪਣੀ ਫ਼ਿਲਮ ਨਾਢੂ ਖਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਰੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਟੀਜ਼ਰ ਰਿਲੀਜ਼ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,

‘ਹਾਸੇ ਵੰਡਣ, ਟੁੱਟੀਆਂ ਗੰਢਣ

ਪਿਆਰ ਦੇ ਰੰਗ ਨਾਲ ਦਿਲਾਂ ਨੂੰ ਰੰਗਣ

ਸਭ ਨੂੰ ਵਿਰਸੇ ਨਾਲ ਜੋੜਣ ਲਈ

ਬੈਠਾ ਈ ਤੰਦ ਬਣਾ

ਗੱਲਾਂ ਹੋਣਗੀਆਂ ਹਰ ਥਾਂ, ਆਉਣ ਲੱਗਾ ਈ ਨਾਢੂ ਖਾਂ ।’

ਗੱਲ ਕਰਦੇ ਹਾਂ ਟੀਜ਼ਰ ਦੀ ਤਾਂ ਉਸ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਜਿਸ ‘ਚ ਮੂਵੀ ਦੇ ਖੂਬਸੂਰਤ ਪਹਿਲੂ ਦੇਖਣ ਨੂੰ ਮਿਲ ਰਹੇ ਹਨ। ਪੁਰਾਣੇ ਸਮਾਂ ਦੇ ਪੰਜਾਬ ਦੀ ਝਲਕ ਦੇਖ ਕੇ ਰੂਹ ਖਿੜ ਜਾਂਦੀ ਹੈ। ਸਰੋਤਿਆਂ ਨੂੰ ਟੀਜ਼ਰ ਖੂਬ ਪਸੰਦ ਆ ਰਿਹਾ ਹੈ।

ਇਸ ਫ਼ਿਲਮ 'ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਤੋਂ ਇਲਾਵਾ ਬੀ.ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੌਬੀ ਧਾਲੀਵਾਲ, ਪ੍ਰਕਾਸ਼, ਮਹਾਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਸਤਿੰਦਰ ਕੌਰ ਅਤੇ ਕਈ ਹੋਰ ਦਿੱਗਜ ਅਦਾਕਾਰਾ ਨਜ਼ਰ ਆਉਣਗੇ। ਟੀਜ਼ਰ ਨੂੰ ਵ੍ਹਾਇਟ ਹਿੱਲ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।  ਨਾਢੂ ਖਾਂ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ। ਮੂਵੀ ਨੂੰ ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਮੂਵੀ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network