ਵਿਦੇਸ਼ 'ਚ ਛਾਇਆ ਹਾਰਡੀ ਸੰਧੂ ਦਾ ਗੀਤ, ਬਿਜਲੀ-ਬਿਜਲੀ ਗੀਤ 'ਤੇ ਵਾਇਲਨ ਵਜਾਂਉਦੀ ਨਜ਼ਰ ਆਈ ਵਿਦੇਸ਼ੀ ਕੁੜੀ

written by Pushp Raj | February 25, 2022

ਆਏ ਦਿਨ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਤਸਵੀਰ ਜਾਂ ਫਿਰ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਪੰਜਾਬੀ ਗਾਇਕ ਤੇ ਗੀਤਕਾਰ ਜਾਨੀ ਨੇ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੰਸਟਾ ਸਟੋਰੀ ਉੱਤੇ ਇੱਕ ਬਹੁਤ ਹੀ ਦਿਲਚਸਪ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਜਾਨ ਨੇ ਇੱਕ ਖ਼ਾਸ ਕੈਪਸ਼ਨ ਵੀ ਦਿੱਤਾ ਹੈ। ਜਾਨੀ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, " ਐਂਥਮ ⚡️⚡️ਵਾਹ ਕਿਆ ਸਵੇਰ ਹੈ ! #BijleeBijlee

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਵੀਡੀਓ ਵਿਦੇਸ਼ ਦੀ ਹੈ। ਇਤੇ ਇੱਕ ਕੁੜੀ ਸੜਕ ਉੱਤੇ ਵਾਇਲਨ ਵਜਾ ਰਹੀ ਹੈ ਤੇ ਸੜਕ 'ਤੇ ਆਉਣ ਜਾਣ ਵਾਲੇ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ। ਲੋਕ ਆਉਂਦੇ ਨੇ ਉਸ ਨੂੰ ਵਾਇਲਨ ਦੇ ਸੰਗੀਤ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਉਸ ਨੂੰ ਕੁਝ ਰੁਪਏ ਵੀ ਦੇ ਰਹੇ ਹਨ। ਇਸ ਵੀਡੀਓ ਦੇ ਵਿੱਚ ਖ਼ਾਸ ਗੱਲ ਇਹ ਹੈ ਕਿ ਇਹ ਕੁੜੀ ਜਾਨੀ ਵੱਲੋਂ ਲਿਖੇ ਤੇ ਗਾਏ ਹੋਏ ਮਸ਼ਹੂਰ ਗੀਤ ਬਿਜਲੀ-ਬਿਜਲੀ ਗੀਤ ਦੀ ਧੁਨ ਵਜਾ ਰਹੀ ਹੈ। ਇਸ ਧੁਨ ਦਾ ਆਨੰਦ ਮਾਨਣ ਲਈ ਵੱਡੀ ਗਿਣਤੀ 'ਚ ਲੋਕ ਉਥੇ ਆ ਪਹੁੰਚੇ ਹਨ।


ਗਾਇਕ ਜਾਨੀ ਵੱਲੋਂ ਇਹ ਵੀਡੀਓ ਪੋਸਟ ਕੀਤੇ ਜਾਣ ਦੇ ਮਹਿਜ਼ ਕੁਝ ਘੰਟਿਆਂ ਬਾਅਦ ਹੀ ਇਹ ਵਾਇਰਲ ਹੋ ਗਈ। ਇਸ ਪੋਸਟ ਨੂੰ ਹੁਣ ਤੱਕ 14 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਫਿਲਹਾਲ ਇਹ ਵੀਡੀਓ, ਕਿਹੜੇ ਦੇਸ਼ ਤੇ ਕਿਹੜੀ ਥਾਂ ਜਾਂ ਕਿਹੜੇ ਸ਼ਹਿਰ ਵਿੱਚ ਬਣਾਈ ਗਈ ਹੈ, ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਜਾਨੀ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਨੇ ਇਸ ਵੀਡੀਓ 'ਤੇ ਹਾਰਟ ਸ਼ੇਪ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ। ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਅਮੇਜ਼ਿੰਗ, ਬਿਊਟੀਫੁੱਲ ਆਦਿ ਲਿਖ ਕੇ ਕਮੈਂਟ ਕੀਤਾ ਹੈ।

ਹੋਰ ਪੜ੍ਹੋ : ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆਈ ਆਲਿਆ ਦੀ ਦਮਦਾਰ ਪਰਫਾਰਮੈਂਸ

ਜੇਕਰ ਜਾਨੀ ਦੇ ਗਾਇਕੀ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਜਾਨੀ ਦੇ ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਜਾਨੀ ਨੂੰ 2013 'ਚ 'ਸੋਚ' ਗੀਤ ਨਾਲ ਪਹਿਚਾਣ ਮਿਲੀ ਸੀ । ਇਸ ਤੋਂ ਇਲਾਵਾ ਜਾਨੀ ਦੇ ਗੀਤ ਬਿਜਲੀ-ਬਿਜਲੀ ਦੇ ਬੋਲ ਉਸ ਨੇ ਖ਼ੁਦ ਲਿਖੇ ਹਨ ਤੇ ਗਾਇਆ ਵੀ ਖ਼ੁਦ ਹੀ ਹੈ। ਇਸ ਗੀਤ ਦੇ ਵੀਡੀਓ ਵਿੱਚ ਹਾਰਡੀ ਸੰਧੂ ਤੇ ਪਲਕ ਤਿਵਾਰੀ ਨਜ਼ਰ ਆਏ। ਇਸ ਗੀਤ ਲਈ ਬੀ ਪਰਾਕ ਨੇ ਸੰਗੀਤ ਦਿੱਤਾ ਹੈ।

 

View this post on Instagram

 

A post shared by JAANI (@jaani777)

You may also like