ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆਈ ਆਲਿਆ ਦੀ ਦਮਦਾਰ ਪਰਫਾਰਮੈਂਸ

Written by  Pushp Raj   |  February 25th 2022 02:36 PM  |  Updated: February 25th 2022 02:36 PM

ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆਈ ਆਲਿਆ ਦੀ ਦਮਦਾਰ ਪਰਫਾਰਮੈਂਸ

ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਫ਼ਿਲਮ ਗੰਗੂਬਾਈ ਕਾਠੀਆਵਾੜੀ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਨੂੰ ਇਸ ਫ਼ਿਲਮ ਦੇ ਵਿੱਚ ਆਲਿਆ ਭੱਟ ਦੀ ਦਮਦਾਰ ਪਰਫਾਰਮੈਂਸ ਬਹੁਤ ਪਸੰਦ ਆ ਰਹੀ ਹੈ। ਇਸ ਫ਼ਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਆਲਿਆ ਦੇ ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਉਹ ਫ਼ਿਲਮ 'ਚ ਉਸ ਦੇ ਧਾਕੜ ਅੰਦਾਜ਼ ਨੂੰ ਪਸੰਦ ਕਰ ਰਹੇ ਹਨ। ਇਹ ਫ਼ਿਲਮ ਨਾਰੀ ਸ਼ਕਤੀ 'ਤੇ ਅਧਾਰਿਤ ਹੈ।

ਆਲਿਆ ਭੱਟ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਬਹੁਤ ਹੀ ਐਕਟਿਵ ਹੈ। ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਤੇ ਦਰਸ਼ਕਾਂ ਨੂੰ ਫ਼ਿਲਮ ਵੇਖਣ ਦੀ ਅਪੀਲ ਵੀ ਕੀਤੀ।

ਆਪਣੀ ਤਸਵੀਰਾਂ ਦੇ ਨਾਲ ਫ਼ਿਲਮ ਦੇ ਰਿਲੀਜ਼ ਹੋਣ ਸਬੰਧੀ ਪੋਸਟ ਪਾਉਂਦੇ ਹੋਏ ਆਲਿਆ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਵਨ ਡੇਅ ਟੂ ਗੋ ? ? ਗੰਗੂਬਾਈ ਆਊਟ। "

Alia bhatt image From insagram

ਫ਼ਿਲਮ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ 'ਚ ਆਲੀਆ ਬਹੁਤ ਹੀ ਧਾਕੜ ਤੇ ਦਮਦਾਰ ਅੰਦਾਜ਼ ਵਿੱਚ ਡਾਈਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਆਲਿਆ ਦਾ ਇੱਕ ਵੱਖਰਾ ਹੀ ਅੰਦਾਜ਼ ਨਜ਼ਰ ਆ ਰਿਹਾ ਹੈ। ਆਲੀਆ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਉਸ ਅੱਖਾਂ 'ਚ ਕੱਜਲ ਦੀ ਮੋਟੀ ਧਾਰ ਅਤੇ ਮੱਥੇ ਉੱਤੇ ਵੱਡੀ ਬਿੰਦੀ ਲਾਈ ਹੋਈ ਹੈ।

ਇਸ ਦੇ ਵਿੱਚ ਉਹ ਇੱਕ ਰੌਬਦਾਰ ਮਹਿਲਾ ਵਾਂਗ ਵਿਖਾਈ ਦਵੇਗੀ, ਉਹ ਲੋਕਾਂ ਵਿਚਾਲੇ ਭਾਸ਼ਣ ਦੇ ਰਹੀ ਹੈ ਤੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਨਾਲ ਜਿਉਂਣ ਲਈ ਸੰਘਰਸ਼ ਕਰਦੀ ਹੋਈ ਵਿਖਾਈ ਦੇ ਰਹੀ ਹੈ।

ਆਲਿਆ ਦੇ ਫੈਨਜ਼ ਨੂੰ ਉਸ ਦਾ ਇਹ ਧਾਕੜ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਆਲਿਆ ਦੀ ਪੋਸਟ ਉੱਤੇ ਤਰ੍ਹਾਂ -ਤਰ੍ਹਾਂ ਦੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਆਲਿਆ ਨੂੰ ਉਸ ਦੀ ਨਵੀਂ ਫ਼ਿਲਮ ਲਈ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : Birthday Special : ਜਾਣੋ ਕਿੰਝ ਬਾਸਕੇਟਬਾਲ ਪਲੇਅਰ ਤੋਂ ਅਦਾਕਾਰਾ ਬਣੀ ਉਰਵਸ਼ੀ ਰੌਤੇਲਾ

ਦੱਸਣਯੋਗ ਹੈ ਕਿ ਫ਼ਿਲਮ ਗੰਗੂਬਾਈ ਕਾਠੀਆਵਾੜੀ ਸੰਜੇ ਲੀਲਾ ਭੰਸਾਲੀ ਵੱਲੋਂ ਡਾਇਰੈਕਟ ਕੀਤੀ ਗਈ ਹੈ। ਰਿਲੀਜ਼ ਹੋਣ ਮਹਿਜ਼ ਕੁਝ ਦਿਨ ਪਹਿਲਾਂ ਇਹ ਫ਼ਿਲਮ ਵੀ ਵਿਵਾਦਾਂ ਦੇ ਵਿੱਚ ਘਿਰ ਗਈ ਤੇ ਆਖਿਰਕਾਰ ਅੱਜ ਰਿਲੀਜ਼ ਹੋ ਗਈ ਹੈ।

ਸੰਜੇ ਲੀਲਾ ਭੰਸਾਲੀ ਦੀ ਹਰ ਫਿਲਮ ਵਾਂਗ ਇਹ ਫ਼ਿਲਮ ਵੀ ਜ਼ਬਰਦਸਤ ਹੈ। ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਟ੍ਰੇਲਰ ਵੀ ਧਮਾਕੇਦਾਰ ਸੀ, ਜਿਸ ਨੂੰ ਦੇਖਣ ਤੋਂ ਬਾਅਦ ਕੋਈ ਵੀ ਖ਼ੁਦ ਨੂੰ ਇਸ ਫਿਲਮ ਨੂੰ ਦੇਖਣ ਤੋਂ ਨਹੀਂ ਰੋਕ ਸਕਦਾ। ਖਾਸ ਤੌਰ 'ਤੇ ਔਰਤਾਂ ਲਈ ਇਹ ਫ਼ਿਲਮ ਬਹੁਤ ਖਾਸ ਹੋਣ ਵਾਲੀ ਹੈ, ਕਿਉਂਕਿ ਇਹ ਨਾਰੀ ਸ਼ਕਤੀ 'ਤੇ ਆਧਾਰਿਤ ਫ਼ਿਲਮ ਹੈ।

 

View this post on Instagram

 

A post shared by Gangubai ?? (@aliaabhatt)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network