ਪੀਟੀਸੀ ਸ਼ੋਅਕੇਸ 'ਚ ਇਸ ਵਾਰ ਦੇ ਐਪੀਸੋਡ 'ਚ ਮਿਲੋ ਹਾਰਡੀ ਸੰਧੂ ਨੂੰ

written by Shaminder | December 21, 2019

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਆਪਣੇ ਪਸੰਦੀਦਾ ਕਲਾਕਾਰ ਹਰਦਵਿੰਦਰ ਸਿੰਘ ਉਰਫ਼ ਹਾਰਡੀ ਸੰਧੂ ਨੂੰ । ਜੀ ਹਾਂ ਇਸ ਵਾਰ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਾਰਡੀ ਸੰਧੂ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ । ਇਸ ਐਪੀਸੋਡ 'ਚ ਹਾਰਡੀ ਆਪਣੇ ਸੰਗੀਤਕ ਸਫ਼ਰ ਅਤੇ ਨਵੇਂ ਗੀਤਾਂ ਬਾਰੇ ਗੱਲਬਾਤ ਕਰਨਗੇ । ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਜਾਣਕਾਰੀ ਸਾਂਝੀ ਕਰਨਗੇ ।

ਹੋਰ ਵੇਖੋ  :ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ ‘ਚ ਮਿਲੋ ‘ਕਜਰਾਰੇ-ਕਜਰਾਰੇ’ ਸਣੇ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਜਾਵੇਦ ਅਲੀ ਨੂੰ

https://www.facebook.com/ptcpunjabi/videos/1233301346869325/

ਤੁਸੀਂ ਵੀ ਆਪਣੇ ਪਸੰਦੀਦਾ ਸਟਾਰ ਅਦਾਕਾਰ ਬਾਰੇ ਗੱਲਾਂ ਜਾਨਣਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ 24 ਦਸੰਬਰ ਦਿਨ ਮੰਗਲਵਾਰ ਨੂੰ ਰਾਤ 9 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।ਹਾਰਡੀ ਸੰਧੂ ਇਸ ਦੌਰਾਨ ਆਪਣੇ ਨਵੇਂ ਗੀਤ 'ਡਾਂਸ ਲਾਈਕ' ਬਾਰੇ ਗੱਲਬਾਤ ਕਰਨਗੇ । ਇਸ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਵੀ ਦੱਸਣਗੇ ।ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਅਤੇ ਆਪਣੇ ਵਿਰਸੇ ਨਾਲ ਸਬੰਧਤ ਸ਼ੋਅ ਵੇਖਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

0 Comments
0

You may also like