ਭੈਣ ਪ੍ਰਿਆ ਬੈਨੀਵਾਲ ਦੇ ਵਿਆਹ 'ਤੇ ਫੁੱਟ-ਫੁੱਟ ਕੇ ਰੋਏ ਹਰਸ਼ ਬੈਨੀਵਾਲ, ਵੇਖੋ ਤਸਵੀਰਾਂ

written by Lajwinder kaur | April 20, 2022

ਗਾਇਕ ਅਤੇ 'ਬਿੱਗ ਬੌਸ ਓਟੀਟੀ' ਪ੍ਰਤੀਯੋਗੀ ਮਿਲਿੰਦ ਗਾਬਾ ਨੇ ਹਾਲ ਹੀ ‘ਚ ਆਪਣੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਵਿਆਹ ਕਰ ਲਿਆ ਹੈ। ਮਿਲਿੰਦ ਗਾਬਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਪ੍ਰਿਆ ਬੈਨੀਵਾਲ ਮਸ਼ਹੂਰ ਯੂਟਿਊਬਰ ਹਰਸ਼ ਬੈਨੀਵਾਲ Harsh Beniwal ਦੀ ਵੱਡੀ ਭੈਣ ਹੈ । ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਬਿਖੇਰਨਾ ਵਾਲਾ ਹਰਸ਼ ਆਪਣੀ ਭੈਣ ਦੀ ਵਿਦਾਈ ਉੱਤੇ ਹੰਝੂ ਭਰ-ਭਰ ਕੇ ਰੋਂਦਾ ਨਜ਼ਰ ਆਇਆ ਹੈ। ਜੀ ਹਾਂ ਕਿਉਂਕਿ ਭੈਣ ਭਰਾ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ।

ਹੋਰ ਪੜ੍ਹੋ : ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Harsh Beniwal-pria

ਭੈਣ-ਭਰਾ ਇੱਕ ਦੂਜੇ ਦੇ ਨਾਲ ਲੜਦੇ ਵੀ ਬਹੁਤ ਨੇ ਤੇ ਪਿਆਰ ਵੀ ਬਹੁਤ ਕਰਦੇ ਨੇ। ਮੁੰਡੇ ਅਕਸਰ ਹੀ ਆਪਣੀ ਭੈਣ ਨੂੰ ਕਹਿੰਦੇ ਨਜ਼ਰ ਆਉਂਦੇ ਰਹਿੰਦੇ ਨੇ ਕਿ ਏਨਾ ਦਾ ਵਿਆਹ ਹੋਵੇ ਅਤੇ ਇਹ ਆਪਣੇ ਸਹੁਰੇ ਘਰ ਜਾਉਣ। ਪਰ ਜਦੋਂ ਭੈਣ ਦਾ ਵਿਆਹ ਹੁੰਦਾ ਹੈ ਤੇ ਵਿਦਾਈ ਮੌਕੇ ਸਭ ਤੋਂ ਜ਼ਿਆਦਾ ਭਰਾ ਹੀ ਰੋਂਦੇ ਨਜ਼ਰ ਆਉਂਦੇ ਨੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹਰਸ਼ ਬੈਨੀਵਾਲ ਦੇ ਨਾਲ। ਜਦੋਂ ਉਨ੍ਹਾਂ ਦੀ ਭੈਣ ਪ੍ਰਿਆ ਵਿਆਹ ਤੋਂ ਬਾਅਦ ਵਿਦਾਈ ਹੋਣ ਲੱਗੀ ਤਾਂ ਹਰਸ਼ ਆਪਣੀ ਭੈਣ ਦੇ ਗਲ ਲੱਗ ਕੇ ਬਹੁਤ ਰੋਇਆ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਤੋਂ ਬਾਹਰ ਨਿਕਲੀ ਆਲੀਆ ਭੱਟ, ਪੰਜਾਬੀ ਸੂਟ ‘ਚ ਮਹਿੰਦੀ ਵਾਲੇ ਹੱਥ ਫਲਾਂਟ ਕਰਦੀ ਆਈ ਨਜ਼ਰ

harash crying to vidhai of his sister

ਦੱਸ ਦਈਏ ਮਿਲਿੰਦ ਗਾਬਾ ਨਾਮੀ ਪੰਜਾਬੀ ਗਾਇਕ ਹੈ। ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ਫ਼ਿਲਮਾਂ ਚ ਵੀ ਗੀਤ ਦਿੱਤੇ ਹਨ। ਮਿਲਿੰਦ ਆਪਣੇ ਗੀਤਾਂ 'ਜ਼ਿੰਦਗੀ ਦੀ ਪੌੜੀ', 'ਤੇਰੀ ਯਾਰੀ' ਅਤੇ 'ਯਾਰ ਮੋਡ ਦੋ' ਲਈ ਮਸ਼ਹੂਰ ਹਨ। ਦੂਜੇ ਪਾਸੇ, ਪ੍ਰਿਆ ਬੈਨੀਵਾਲ ਜੋ ਇੱਕ ਫੈਸ਼ਨ ਬਲਾਗਰ ਹੈ । ਦੋਵਾਂ ਨੇ ਕਈ ਸਾਲ ਤੱਕ ਰਿਲੇਸ਼ਨਸ਼ਿਪ ਚ ਰਹੇ ਤੇ ਆਖਿਰਕਾਰ 16 ਅਪ੍ਰੈਲ ਨੂੰ ਵਿਆਹ ਦੇ ਬੰਧਨ ਚ ਬੱਝ ਗਏ।

 

You may also like