
ਸੁਸ਼ਮਿਤਾ ਸੇਨ (Sushmita Sen) ਦੀ ਭਾਬੀ ਚਾਰੂ ਅਸੋਪਾ (Charu Asopa) ਤੇ ਉਸ ਦਾ ਭਰਾ ਰਾਜੀਵ ਸੇਨ ਇੱਕ ਵਿਆਹ ਸਮਾਰੋਹ ‘ਚ ਇੱਕਠੇ ਨਜ਼ਰ ਆਏ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਚਾਰੂ ਅਸੋਪਾ ਅਤੇ ਰਾਜੀਵ ਸੇਨ ਇੱਕਠੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਫਿੱਟਨੈਸ ਮਾਡਲ ਸੁੱਖ ਜੌਹਲ ਨੇ ਕਰਵਾਇਆ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਚਾਰੂ ਅਸੋਪਾ ਅਤੇ ਰਾਜੀਵ ਸੇਨ ਵਿਚਾਲੇ ਤਕਰਾਰ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ ।ਇਸੇ ਦੌਰਾਨ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਰਾਜੀਵ ਸੇਨ ਚਾਰੂ ਦੇ ਨਾਲ ਹਾਲੇ ਵੀ ਪੈਚਅੱਪ ਚਾਹੁੰਦੇ ਹਨ ।

ਕਦੇ ਦੋਵੇਂ ਇੱਕ ਦੂਜੇ ਤੋਂ ਤਲਾਕ ਲੈਣ ਦੀ ਗੱਲ ਕਹਿੰਦੇ ਹਨ ਅਤੇ ਕਦੇ ਆਪਸ ‘ਚ ਪੈਚਅੱਪ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ । ਰਾਜੀਵ ਨੇ ਕੁਝ ਦਿਨ ਪਹਿਲਾਂ ਚਾਰੂ ਬਾਰੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਸ ਨੇ ਕਿਹਾ ਸੀ ਚਾਰੂ ਦੇ ਲਈ ਉਸ ਨੂੰ ਹਾਲੇ ਵੀ ਚਾਰੂ ਪਿਆਰ ਕਰਦੀ ਹੈ ਅਤੇ ਚਾਰੂ ਦੇ ਲਈ ਉਸ ਦੇ ਦਿਲ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ , ਚਾਰੂ ਅਸੋਪਾ ਨੇ ਆਪਣੀ ਧੀ ਦਾ ਪਹਿਲਾ ਬਰਥਡੇ ਵੀ ਰਾਜੀਵ ਤੋਂ ਬਿਨ੍ਹਾਂ ਇੱਕਲੇ ਹੀ ਸੈਲੀਬ੍ਰੇਟ ਕੀਤਾ ਸੀ ।

ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਇੱਕ ਸਾਲ ਪਹਿਲਾਂ ਹੀ ਪਿਆਰੀ ਜਿਹੀ ਬੱਚੀ ਨੇ ਇਸ ਜੋੜੀ ਦੇ ਘਰ ਜਨਮ ਲਿਆ ਸੀ ।
View this post on Instagram