ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਅੱਖਾਂ ਲਈ ਹਨ ਬੇਹੱਦ ਲਾਭਕਾਰੀ

Written by  Lajwinder kaur   |  January 14th 2021 06:29 PM  |  Updated: January 14th 2021 06:29 PM

ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਅੱਖਾਂ ਲਈ ਹਨ ਬੇਹੱਦ ਲਾਭਕਾਰੀ

ਸੌਂਫ ਅਜਿਹਾ ਮਸਾਲਾ ਹੈ ਜੋ ਹਰ ਘਰ ਦੀ ਰਸੋਈ ਚ ਆਮ ਪਾਇਆ ਜਾਂਦਾ ਹੈ । ਬਹੁਤ ਸਾਰੇ ਲੋਕ ਖਾਣੇ ਦੇ ਬਾਅਦ ਸੌਂਫ ਖਾਣਾ ਪਸੰਦ ਕਰਦੇ ਹਨ | ਸੌਂਫ ਦੇ ਸੇਵਨ ਦੇ ਨਾਲ ਖਾਣਾ ਛੇਤੀ ਅਤੇ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ | ਆਓ ਜਾਣ ਦੇ ਹਾਂ ਇਸ ਦੇ ਗੁਣਾਂ ਬਾਰੇ-

good for eyes

ਅੱਖਾਂ ਦੇ ਲਈ ਲਾਭਕਾਰੀ- ਸੌਂਫ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ । ਅੱਖਾਂ 'ਤੇ ਲੱਗੀ ਐਨਕ ਹਟਾਉਣ ਲਈ ਬਾਦਾਮ, ਸੌਂਫ ਅਤੇ ਮਿਸ਼ਰੀ ਨੂੰ ਸਮਾਨ ਮਾਤਰਾ 'ਚ ਪੀਸ ਲਓ | ਰੋਜ਼ ਰਾਤ ਨੂੰ ਦੁੱਧ ਦੇ ਨਾਲ ਇਸ ਮਿਸ਼ਰਨ ਦੀ ਵਰਤੋਂ ਕਰੋ। ਤਿੰਨ ਤੋਂ ਚਾਰ ਮਹੀਨੇ 'ਚ ਤੁਹਾਡੀ ਐਨਕ ਦਾ ਨੰਬਰ ਘਟ ਹੋ ਜਾਵੇਗਾ।

benefits of fennel  ਖਾਂਸੀ 'ਚ ਆਰਾਮ- ਸਰਦ ਰੁੱਤ ਚ ਲੋਕ ਖਾਂਸੀ ਤੋਂ ਪ੍ਰੇਸ਼ਾਨ ਹੀ ਰਹਿੰਦੇ ਨੇ । ਖਾਂਸੀ ਤੋਂ ਪ੍ਰੇਸ਼ਾਨ ਲੋਕ ਸਵੇਰੇ ਸ਼ਾਮ ਸੌਂਫ ਵਾਲਾ ਪਾਣੀ ਪੀਓ । ਗਲੇ ਦੇ ਖਰਾਸ਼ ਅਤੇ ਜਲਨ 'ਚ ਵੀ ਸੌਂਫ ਵਾਲੀ ਚਾਹ ਬਹੁਤ ਫਾਇਦਾ ਦਿੰਦੀ ਹੈ ।

fennel benefits

ਮੂੰਹ ਦੀ ਬਦਬੂ ਤੋਂ ਰਾਹਤ- ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਨੇ । ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਨਿਯਮਿਤ ਰੂਪ ਨਾਲ ਦਿਨ 'ਚ ਤਿੰਨ ਤੋਂ ਚਾਰ ਵਾਰ ਅੱਧਾ ਚਮਚ ਸੌਂਫ ਚਬਾਓ । ਅਜਿਹਾ ਕਰਨ ਨਾਲ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ ।

stomach pain pic

ਪੇਟ ਦਰਦ ਤੋਂ ਰਾਹਤ- ਜੇ ਕੋਈ ਪੇਟ ਦੇ ਦਰਦ ਤੋਂ ਪ੍ਰੇਸ਼ਾਨ ਹੋਵੇ ਤਾਂ ਭੁੰਨੀ ਹੋਈ ਸੌਂਫ ਚਬਾਓ, ਕਈਆਂ ਦੇ ਪੇਟ 'ਚ ਗਰਮੀ ਦੀ ਵਜ੍ਹਾ ਨਾਲ ਉਸ 'ਚ ਦਰਦ ਰਹਿੰਦੀ ਹੈ । ਅਜਿਹੇ 'ਚ ਸੌਂਫ ਦੀ ਠੰਡਾਈ ਬਣਾ ਕੇ ਪੀਓ । ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੋਵੇਗੀ ਅਤੇ ਦਰਦ ਤੋਂ ਰਾਹਤ ਮਿਲੇਗੀ ।

photo of fennel health


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network