ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਭਾਵੁਕ ਪੋਸਟ

written by Rupinder Kaler | June 26, 2021

ਹੇਮਾ ਮਾਲਿਨੀ ਨੇ ਆਪਣੀ ਮਾਂ ਜਯਾ ਚੱਕਰਵਤੀ ਦੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ ਹੈ । ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਅੱਜ ਉਹ ਜੋ ਵੀ ਹੈ ਉਹ ਮਾਂ ਦੀ ਵਜ੍ਹਾ ਕਰਕੇ ਹੈ । ਹੇਮਾ ਨੇ ਮਾਂ ਦੀਆਂ ਤਸਵੀਰਾਂ ਟਵਿੱਟਰ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ।

ਹੋਰ ਪੜ੍ਹੋ :

ਗਾਇਕ ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ, ਦੱਸਿਆ ਕਿੰਨੀ ਮੁਸ਼ਕਿਲ ਦੇ ਨਾਲ ਤਿਆਰ ਕਰਦੇ ਹਨ ਗੀਤ

‘ਮੇਰੀ ਮਾਂ ਸ਼੍ਰੀਮਤੀ ਜਯਾ ਚਕਰਵਤੀ, ਜਿਹੜੇ ਵੀ ਉਸ ਨੂੰ ਜਾਣਦੇ ਸਨ ਉਹ ਉਹਨਾਂ ਨੂੰ ਮੰਮੀ ਕਹਿ ਕੇ ਬੁਲਾਉਂਦੇ ਸਨ, ਉਹ ਮੁੰਬਈ ਵਿੱਚ ਆਪਣੀ ਹਸਤੀ ਰੱਖਦੀ ਸੀ, ਜਿਸ ਦੀ ਹਰ ਕੋਈ ਇੱਜ਼ਤ ਕਰਦਾ ਸੀ ।

ਉਹ ਅੱਜ ਦੇ ਹੀ ਦਿਨ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ । ਮੇਰੇ ਵਾਸਤੇ ਉਹ ਸਭ ਕੁਝ ਸੀ । ਅੱਜ ਮੈਂ ਜੋ ਵੀ ਹਾਂ ਉਹਨਾਂ ਦੀ ਬਦੌਲਤ ਹਾਂ । ਉਹਨਾਂ ਨੇ ਮੇਰਾ ਕਰੀਅਰ ਬਣਾਇਆ । ਉਹਨਾਂ ਦੇ ਮਾਰਗ ਦਰਸ਼ਨ ਦਾ ਅੱਜ ਵੀ ਮੈਨੂੰ ਅਹਿਸਾਸ ਹੁੰਦਾ ਹੈ’ ।

0 Comments
0

You may also like