ਹਾਕੀ ਖਿਡਾਰੀ ਹਰਜੀਤ ਸਿੰਘ ਨੇ ਕਿਹਾ, ‘ਇਹ ਸਿਰਫ਼ ਇੱਕ ਫ਼ਿਲਮ ਨਹੀਂ, ਮੇਰੀ ਜ਼ਿੰਦਗੀ ਹੈ’

Written by  Lajwinder kaur   |  August 11th 2019 01:57 PM  |  Updated: August 11th 2019 01:57 PM

ਹਾਕੀ ਖਿਡਾਰੀ ਹਰਜੀਤ ਸਿੰਘ ਨੇ ਕਿਹਾ, ‘ਇਹ ਸਿਰਫ਼ ਇੱਕ ਫ਼ਿਲਮ ਨਹੀਂ, ਮੇਰੀ ਜ਼ਿੰਦਗੀ ਹੈ’

ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਨੂੰ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ ‘ਚ ਬੈਸਟ ਫ਼ਿਲਮ ਅਵਾਰਡ ਮਿਲਿਆ ਹੈ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਗਲਿਆਰਿਆਂ ‘ਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ। ਜਿੱਥੇ ਇਸ ਫ਼ਿਲਮ ਨੂੰ ਲੈ ਕੇ ਐਮੀ ਵਿਰਕ ਤੋਂ ਲੈ ਕੇ ਜਗਦੀਪ ਸਿੱਧੂ ਨੇ ਹੋਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

 

View this post on Instagram

 

This is not a Film only This is my Life? Main Bachpan to Hockey khedhna shuru kita jehra mainu pata vi Nahi c main ki Kar Reha .. Jado Mainu es Da asal matlab Samajh aaya Odo tak Hockey Khedna Meri Zindgi Ban Chuka c . Pehlan India Team layi Khedhna Fer Poori Team di Mehnat naal World Cup Jitna aje ehi ek supna lag reha c Jehda mai Lea zaroor c par jado poora hoya te oh supna hi lag reya c sirf os Khayal Vich hi c ke mainu eh pata Laga ke Mainu ek hor Safar mil gaya Jehda mai kade v nahi c Sochya , HARJEETA Meri Real life to Meri Reel Life es tarah lageya jive mainu rabb ne mera beet gaya Time Dekhan da mauka dita hove or Ajj os Film Nu National Award Milna enna hi kahaga Shukkar ?????? Thanks & Congratulations to Team HARJEETA @ammyvirk paji @jagdeepsidhu3 Paji , VIJAY KUMAR ARORA SIR @sawanrupowali @sameepranaut @iaasthagaur @harman_preet07 @harmanbrarofficial @honey.mattu @ramandeep8589 @irjrajan @sabbypurba @tarun89bedi & es Film da ek ek Member da te sare hi mainu pyar karan vale te es Film nu dekhan valeya da bot bot Dhanvaad?????? Thanks to my Parents, my Family , @hockeyindia ,my teammates all my Gurus ,my seniors , my juniors my fans ..?????? H A R J E E T A ? ?

A post shared by harjeet Singh (@harjeethockey005) on

ਹੋਰ ਵੇਖੋ:ਜਿੰਮੀ ਸ਼ੇਰਗਿੱਲ ਨਜ਼ਰ ਆਏ ਸਰਦਾਰੀ ਲੁੱਕ ‘ਚ, ਰਾਣਾ ਰਣਬੀਰ, ਐਮੀ ਵਿਰਕ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਨੇ ਕੀਤੇ ਕਮੈਂਟਸ

ਉੱਥੇ ਹੀ  ਹਾਕੀ ਖਿਡਾਰੀ ਹਰਜੀਤ ਸਿੰਘ ਨੇ ਵੀ ਆਪਣੀ ਖੁਸ਼ੀ ਨੂੰ ਪੋਸਟ ਦੇ ਰਾਹੀਂ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਭਾਵੁਕ ਹੁੰਦੇ ਹੋਏ ਲਿਖਿਆ ਹੈ, ‘ਇਹ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਮੇਰੀ ਜ਼ਿੰਦਗੀ ਹੈ..’ ਇਸ ਤੋਂ ਇਲਾਵਾ ਉਨ੍ਹਾਂ ਨੇ ਹਰਜੀਤਾ ਫ਼ਿਲਮ ਦੀ ਪੂਰੀ ਟੀਮ ਦੇ ਲਈ ਲਿਖਿਆ ਹੈ,  ‘ਹਰਜੀਤਾ... ਮੇਰੀ ਰੀਅਲ ਲਾਈਫ਼ ਤੋਂ ਮੇਰੀ ਰੀਲ ਲਾਈਫ਼ ...ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਰੱਬ ਨੇ ਮੇਰਾ ਬੀਤ ਗਿਆ ਟਾਈਮ ਦੇਖਾਣ ਦਾ ਮੌਕਾ ਦਿੱਤਾ ਹੋਵੇ ਓਰ ਅੱਜ ਉਸ ਫ਼ਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਇੰਨਾ ਹੀ ਕਹਿਗਾ..ਸ਼ੁਕਰ..ਧੰਨਵਾਦ ਤੇ ਮੁਬਾਰਕਾਂ ਹਰਜੀਤਾ ਟੀਮ ਨੂੰ ਐਮੀ ਵਿਰਕ ਭਾਜੀ ਤੇ ਜਗਦੀਪ ਸਿੱਧੂ ਭਾਜੀ, ਵਿਜੇ ਕੁਮਾਰ ਅਰੋੜਾ ਸਰ ਤੇ ਹਰ ਕੋਈ ਸਖ਼ਸ਼ ਜਿਹੜਾ ਇਸ ਫ਼ਿਲਮ ਨਾਲ ਜੁੜਿਆ ਹੋਇਆ ਹੈ....’

ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਬਾਕਸ ਆਫ਼ਿਸ ‘ਤੇ 18 ਮਈ 2018  ਨੂੰ ਰਿਲੀਜ਼ ਹੋਈ ਸੀ। ਹਰਜੀਤਾ ਫ਼ਿਲਮ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿਖੀ ਸੀ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ। ਦੱਸ ਦਈਏ ਇਸ ਫ਼ਿਲਮ ਵਿੱਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਅਵਾਰਡ ਹਾਸਿਲ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network