ਹਨੀ ਸਿੰਘ ਦੇ ਨਾਲ ਸ਼ੋਅ ਦੌਰਾਨ ਕਲੱਬ 'ਚ ਹੋਈ 'ਹੱਥੋਪਾਈ', FIR ਦਰਜ

Written by  Lajwinder kaur   |  April 07th 2022 03:26 PM  |  Updated: April 07th 2022 03:26 PM

ਹਨੀ ਸਿੰਘ ਦੇ ਨਾਲ ਸ਼ੋਅ ਦੌਰਾਨ ਕਲੱਬ 'ਚ ਹੋਈ 'ਹੱਥੋਪਾਈ', FIR ਦਰਜ

ਬਾਲੀਵੁੱਡ ਤੇ ਪਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਅਕਸਰ ਖਬਰਾਂ ਚ ਬਣੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਨਾਲ ਕੁਝ ਲੋਕਾਂ ਨੇ ਹੱਥੋਪਾਈ ਕੀਤਾ ਹੈ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਸ਼ੋਅ ਕਰਨ ਪਹੁੰਚੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਨਾਲ ਦੱਖਣੀ ਬਦਸਲੂਕੀ ਕੀਤੀ ਗਈ। ਪੰਜ-ਛੇ ਲੋਕ ਜ਼ਬਰਦਸਤੀ ਉਸ ਦੇ ਸ਼ੋਅ ‘ਚ ਦਾਖ਼ਲ ਹੋਏ। ਉਹ ਗਾਇਕ ਹਨੀ ਸਿੰਘ ਅਤੇ ਕਲਾਕਾਰ ਨੂੰ ਸਟੇਜ 'ਤੇ ਜਾ ਕੇ ਧਮਕੀਆਂ ਦੇਣ ਲੱਗੇ। ਭਰੇ ਸ਼ੋਅ ਵਿੱਚ, ਉਸਨੇ ਬੀਅਰ ਦੀਆਂ ਬੋਤਲਾਂ ਦਿਖਾਈਆਂ ਅਤੇ ਕਲਾਕਾਰਾਂ ਨਾਲ ਝਗੜਾ ਕੀਤਾ। ਮਾਮਲਾ ਗੰਭੀਰ ਹੁੰਦਾ ਦੇਖ ਹਨੀ ਸਿੰਘ ਨੂੰ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਾਰੇ ਕਲਾਕਾਰ ਸਟੇਜ ਤੋਂ ਚਲੇ ਗਏ।

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

YO YO Hone Singh Image Source: Instagram

27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਗਾਇਕ ਯੋ ਯੋ ਹਨੀ ਸਿੰਘ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਹੁਣ ਐਫ.ਆਈ.ਆਰ.ਦਰਜ ਕਰ ਲਈ ਹੈ।

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

 

honey singh 2 Image Source: Instagram

ਪੁਲਿਸ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਨੂੰ ਸਕੋਲ ਕਲੱਬ, ਸਾਊਥ ਐਕਸਟੈਂਸ਼ਨ-2 ਵਿਖੇ ਵਾਪਰੀ ਸੀ। ਐਫਆਈਆਰ ਮੁਤਾਬਕ ਯੋ ਯੋ ਹਨੀ ਸਿੰਘ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ਵਿੱਚ ਪਰਫਾਰਮ ਕਰਨ ਆਏ ਸੀ। ਫਿਰ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ ਚਾਰ-ਪੰਜ ਲੋਕਾਂ ਦਾ ਇੱਕ ਗਰੁੱਪ ਜ਼ਬਰਦਸਤੀ ਸਟੇਜ 'ਤੇ ਚੜ੍ਹ ਗਿਆ ਅਤੇ ਕਲਾਕਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਫਿਲਹਾਲ ਹਨੀ ਸਿੰਘ ਜਾਂ ਉਨ੍ਹਾਂ ਦੇ ਵਕੀਲ ਵਲੋਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਯੋ ਯੋ ਹਨੀ ਸਿੰਘ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਕਈ ਨਾਮੀ ਬਾਲੀਵੁੱਡ ਕਲਾਕਾਰਾਂ ਦੇ ਲਈ ਵੀ ਗੀਤ ਗਾ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network