ਅਦਾਕਾਰ ਰਿਤਿਕ ਰੋਸ਼ਨ ਦੀ ਐਡ ‘ਤੇ ਛਿੜਿਆ ਵਿਵਾਦ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

written by Shaminder | August 22, 2022

ਜ਼ਮੈਟੋ ਕੰਪਨੀ ਵੱਲੋਂ ਆਨਲਾਈਨ ਫੂਡ ਡਿਲੀਵਰੀ ਦੀ ਐਡ ਵਿਵਾਦਾਂ ‘ਚ ਫਸ ਗਈ ਹੈ । ਜਿਸ ਤੋਂ ਬਾਅਦ ਇਸ ਐਡ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ । ਦਰਅਸਲ ਕੰਪਨੀ ਦੇ ਵੱਲੋਂ ਇਸ ਇਸ਼ਤਿਹਾਰ ‘ਚ ਅਦਾਕਾਰ ਰਿਤਿਕ ਰੌਸ਼ਨ (Hrithik Roshan) ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ।''ਥਾਲੀ ਉਜੈਨ 'ਚ ਹੈ, ਇਸ ਲਈ ਮੈਂ ਮਹਾਕਾਲ ਤੋਂ ਮੰਗੀ ਹੈ''। ਇਸ 'ਤੇ ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਵਿਰੋਧ ਜਤਾਇਆ ਹੈ।

Hrithik roshan image From YouTube

ਹੋਰ ਪੜ੍ਹੋ : ‘ਤਗੜੇ ਹੋ ਜੋ ਵੀਰੋ ਹੁਣ’, ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਰੁਪਿੰਦਰ ਹਾਂਡਾ ਨੇ ਕੀਤੀ ਆਪਣੀ ਆਵਾਜ਼ ਬੁਲੰਦ

ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਦਾਕਾਰ ਅਤੇ ਕੰਪਨੀ ਵੱਲੋੂ ਇਸ ਮਾਮਲੇ ਨੂੰ ਲੈ ਕੇ ਮੁਆਫ਼ੀ ਮੰਗੀ ਮੰਗਣੀ ਚਾਹੀਦੀ ਹੈ। ਮੰਦਰ ਦੇ ਪੁਜਾਰੀਆਂ ਦਾ ਕਹਿਣਾ ਹੈ ਕਿ ਮਹਾਕਾਲ ਮੰਦਰ ਤੋਂ ਅਜਿਹੀ ਕੋਈ ਵੀ ਥਾਲੀ ਦੁਨੀਆ ਦੇ ਕਿਸੇ ਵੀ ਕੋਨੇ ‘ਚ ਨਹੀਂ ਪਹੁੰਚਾਈ ਜਾਂਦੀ ।

Hrithik Roshan image From YouTube

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਆਪਣੇ ਪਰਿਵਾਰ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਇਸ ਮਾਮਲੇ ‘ਚ ਪੁਜਾਰੀਆਂ ਨੇ ਉਜੈਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਸ਼ੀਸ਼ ਸਿੰਘ ਦੇ ਨਾਲ ਮੁਲਾਕਾਤ ਕਰਕੇ ਕੰਪਨੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ । ਇਸ ਦੇ ਨਾਲ ਹੀ ਭਵਿੱਖ ‘ਚ ਦੁਬਾਰਾ ਹਿੰਦੂ ਧਰਮ ਦਾ ਮਜ਼ਾਕ ਨਾ ਉਡਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ ।

You may also like