ਰਿਤਿਕ ਰੌਸ਼ਨ ਦੀ ਐਕਸ ਵਾਈਫ ਸੁਜ਼ੈਨ ਖਾਨ ਵੀ ਆਈ ਕੋਰੋਨਾ ਦੀ ਲਪੇਟ ‘ਚ, ਸੈਲਫੀ ਸ਼ੇਅਰ ਕਰਦੇ ਹੋਈ ਆਖੀ ਇਹ ਗੱਲ

written by Lajwinder kaur | January 12, 2022

ਸਾਲ 2022 ਦੀ ਸ਼ੁਰੂਆਤ ਕੋਵਿਡ 19 ਦੇ ਨਵੇਂ ਵੇਰੀਐਂਟ ਓਮਾਈਕਰੋਨ ਨਾਲ ਹੋਈ ਹੈ। ਆਮ ਲੋਕਾਂ ਤੋਂ ਲੈ ਕੇ ਰਾਜਨੇਤਾ ਅਤੇ ਬਾਲੀਵੁੱਡ ਸਿਤਾਰੇ ਕੋਰੋਨਾ ਦੀ ਮਾਰ ਝੱਲ ਰਹੇ ਹਨ। ਮ੍ਰਿਣਾਲ ਠਾਕੁਰ, ਜਾਨ ਅਬ੍ਰਾਹਮ, ਮਹੇਸ਼ ਬਾਬੂ, ਵਰਗੇ ਕਈ ਬਾਲੀਵੁੱਡ ਸੈਲੇਬਸ ਤੋਂ ਇਲਾਵਾ ਟੀਵੀ ਜਗਤ ਦੇ ਕਈ ਨਾਮੀ ਕਲਾਕਾਰ ਵੀ ਇਸ ਨਵੇਂ ਵੇਰੀਐਂਟ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਬਾਅਦ ਹੁਣ ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਵੀ ਕੋਵਿਡ ਪਾਜ਼ੀਟਿਵ ਆਈ ਹੈ (Sussanne Khan Tests Positive )। ਇਸ ਦੀ ਜਾਣਕਾਰੀ ਸੁਜ਼ੈਨ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ।

Ex Wife Sussanne Khan Penned The Note On Hrithik Roshan's Birthday

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਭਤੀਜੀ ਦੇ ਵਿਆਹ ‘ਚ ਕੁਝ ਇਸ ਤਰ੍ਹਾਂ ਕੀਤਾ ਗਾਇਕ ਬੱਬੂ ਮਾਨ ਦਾ ਵੈਲਕਮ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

ਸੁਜ਼ੈਨ ਨੇ ਆਪਣੀ ਇੱਕ ਸੈਲਫੀ ਸ਼ੇਅਰ ਕਰਦੇ ਹੋਏ ਕੋਵਿਡ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਆਪਣਾ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ। ਇਸ ਸੈਲਫੀ ਚ ਸੁਜ਼ੈਨ  ਜਿੰਮ ਵਿਅਰ ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ, ਸੁਜ਼ੈਨ ਨੇ ਆਪਣਾ ਕੋਵਿਡ ਅਨੁਭਵ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਵਿਆਹ ਦਾ ਇੱਕ ਮਹੀਨਾ ਪੂਰਾ ਹੋਣ 'ਤੇ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਕਮਿਸਟਰੀ

Sussanne Khan

ਉਨ੍ਹਾਂ ਨੇ ਲਿਖਿਆ, 'ਕੋਵਿਡ-19 ਨੂੰ 2 ਸਾਲਾਂ ਤੱਕ ਚਕਮਾ ਦੇਣ ਤੋਂ ਬਾਅਦ, 2022 ਦੇ ਤੀਜੇ ਸਾਲ ਵਿੱਚ, ਜ਼ਿੱਦੀ ਓਮਾਈਕ੍ਰੋਨ ਵੇਰੀਐਂਟ ਨੇ ਆਖੀਰਕਾਰ ਮੇਰੇ ਇਮਿਊਨ ਸਿਸਟਮ ਵਿੱਚ ਘੁਸਪੈਠ ਕਰ ਦਿੱਤੀ। ਮੈਂ ਬੀਤੀ ਰਾਤ ਕੋਵਿਡ ਪਾਜ਼ੀਟਿਵ ਪਾਈ ਗਈ ਹਾਂ। ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਆਪਣੀ ਚੰਗੀ ਦੇਖਭਾਲ ਕਰੋ। ਇਹ ਬਹੁਤ ਛੂਤਕਾਰੀ ਹੈ'। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸੁਜ਼ੈਨ ਨੂੰ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਹਾਲ ਹੀ ਚ ਸੁਜ਼ੈਨ ਖ਼ਾਨ ਨੇ ਆਪਣੇ ਪਤੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਖ਼ਾਸ ਵੀਡੀਓ ਸ਼ੇਅਰ ਕੀਤੀ ਸੀ। ਉਸ ਨੇ ਰਿਤਿਕ ਨੂੰ ਦੁਨੀਆਂ ਦਾ ਬੈਸਟ ਡੈਡੀ ਦੱਸਿਆ ਸੀ।

 

 

View this post on Instagram

 

A post shared by Sussanne Khan (@suzkr)

You may also like