ਵਾਇਸ ਆਫ਼ ਪੰਜਾਬ-13 ਲਈ ਆਡੀਸ਼ਨ ਦੇਣ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ

written by Shaminder | November 14, 2022 05:22pm

ਵਾਇਸ ਆਫ਼ ਪੰਜਾਬ -13 (Voice Of Punjab -13)  ਲਈ ਅੱਜ ਤੋਂ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ । ਅੱਜ ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ । ਅੰਮ੍ਰਿਤਸਰ ‘ਚ ਇਨ੍ਹਾਂ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ।ਅੰਮ੍ਰਿਤਸਰ ‘ਚ ਸਵੇਰੇ 9 ਵਜੇ ਤੋਂ ਆਡੀਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ।

vop13 Amritsar Audition

ਹੋਰ ਪੜ੍ਹੋ : ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਨਜ਼ਦੀਕ ਰੇਲਵੇ ਸਟੇਸ਼ਨ ਜੀਟੀ ਰੋਡ, ਅੰਮ੍ਰਿਤਸਰ-143001 ਵਿਖੇ ਰੱਖੇ ਗਏ ਸਨ । ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ‘ਚ ਵੀ ਆਡੀਸ਼ਨ ਰੱਖੇ ਗਏ ਹਨ । ਜੇ ਤੁਸੀਂ ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਤੋਂ ਖੁੰਝ ਗਏ ਹੋ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ।

VOP 13 ,,-

ਹੋਰ ਪੜ੍ਹੋ : ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਸਰਦਾਰਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਤੁਸੀਂ ਜਲੰਧਰ ‘ਚ  16  ਨਵੰਬਰ ਨੂੰ ਆਡੀਸ਼ਨ ਦੇ ਸਕਦੇ ਹੋ । ਜਲੰਧਰ ‘ਚ ਸਵੇਰੇ ਨੌ ਵਜੇ ਤੋਂ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਕਬੀਰ ਨਗਰ, ਜਲੰਧਰ ਪੰਜਾਬ -144008 ‘ਚ ਆਡੀਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ।

vop 13'

ਇਸ ਦੇ ਨਾਲ ਹੀ 18 ਨਵੰਬਰ ਨੂੰ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ -141006 ਵਿਖੇ ਆਡੀਸ਼ਨ ਕਰਵਾਏ ਜਾਣਗੇ ।ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਆਵਾਜ਼ ਨੂੰ ਦੁਨੀਆ ਭਰ ‘ਚ ਪਹੁੰਚਾਉਣਾ ਚਾਹੁੰਦੇ ਹੋ ਤਾਂ ਆਡੀਸ਼ਨਸ ਦੇਣ ਦੇ ਲਈ ਪਹੁੰਚੋ ।

 

View this post on Instagram

 

A post shared by PTC Punjabi (@ptcpunjabi)

You may also like