ਤੁਸੀਂ ਵੀ ਕਰਦੇ ਹੋ ਜੇ ਵਰਕ ਆਊਟ ਤਾਂ ਜਾਣੋ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਖ਼ੁਰਾਕ

written by Shaminder | September 21, 2020

ਤੰਦਰੁਸਤ ਸਰੀਰ ਲਈ ਵਧੀਆ ਖੁਰਾਕ ਅਤੇ ਕਸਰਤ ਦੀ ਲੋੜ ਹੁੰਦੀ ਹੈ । ਪਰ ਕਈ ਵਾਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਡੇ ਲਈ ਲਾਭਦਾਇਕ ਹੁੰਦੀ ਹੈ । ਅੱਜ ਅਸੀਂ ਇਹੀ ਦੱਸਾਂਗੇ ਕਿ  ਕਸਰਤ ਤੋਂ ਪਹਿਲਾਂ ਅਤੇ ਬਾਅਦ ਕੀ ਖਾਣਾ ਚਾਹੀਦਾ ਹੈ । work out work outਜੇ ਤੁਸੀਂ ਕਸਰਤ ਕਰਦੇ ਹੋ ਅਤੇ ਆਪਣੀ ਕੈਲੋਰੀ ਬਰਨ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਵਰਕ ਆਊਟ ਤੋਂ ਪਹਿਲਾਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਖਾਣਾ ਚਾਹੀਦਾ ਹੈ । ਹਲਕੀ ਖੁਰਾਕ ਲੈਣੀ ਚਾਹੀਦੀ ਹੈ, ਕਿਉਂਕਿ ਖਾਲੀ ਪੇਟ ਤੁਸੀਂ ਜ਼ਿਆਦਾ ਕੈਲੋਰੀ ਬਰਨ ਨਹੀਂ ਕਰ ਸਕੋਗੇ । ਹੋਰ ਪੜ੍ਹੋ :ਸ਼ਿਲਪਾ ਸ਼ੈੱਟੀ ਨੇ ਪੁੱਤ ਨੂੰ ਸਿਖਾਏ ਕਸਰਤ ਕਰਨ ਦੇ ਗੁਰ, ਮਾਂ-ਪੁੱਤ ਦੀ ਮਸਤੀ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

workout workout
ਕਸਰਤ ਤੋਂ ਦੋ ਘੰਟੇ ਪਹਿਲਾਂ ਤੁਹਾਨੂੰ ਹਲਕੀ ਖੁਰਾਕ ਲੈਣੀ ਚਾਹੀਦੀ ਹੈ ।ਤੁਸੀਂ ਕੋਈ ਫਲ ਜਿਵੇਂ ਸੇਬ ਜਾਂ ਕੇਲਾ ਖਾ ਸਕਦੇ ਹੋ। ਇਸ ਦੇ ਨਾਲ ਹੀ ਇੱਕ ਟੋਸਟ ਵੀ ਲੈ ਸਕਦੇ ਹੋ।
man working out man working out
ਵਰਕ ਆਊਟ ਤੋਂ ਪਹਿਲਾਂ ਕੀ ਖਾਣਾ ਹੈ ਭਾਵੇਂ ਤੁਸੀਂ ਇੱਕ ਪੇਸ਼ੇਵਰ ਅਥਲੀਟ ਹੋ ਜਾਂ ਇੱਕ ਆਮ ਵਿਅਕਤੀ ਜੋ ਹਰ ਰੋਜ਼ ਥੋੜ੍ਹਾ ਜਿਹਾ ਸਰੀਰਕ ਕੰਮ ਕਰਦਾ ਹੈ, ਤੁਹਾਨੂੰ ਵਰਕਆਊਟ ਦੌਰਾਨ ਆਪਣੇ ਸਰੀਰ ਨੂੰ ਪਾਣੀ ਨਾਲ ਹਾਈਡ੍ਰੇਟ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਲੰਬੇ ਸਮੇਂ ਲਈ ਅਭਿਆਸ ਕਰਦੇ ਹੋ, ਤਾਂ ਤੁਹਾਡੇ ਕੋਲ 50-100 ਕੈਲੋਰੀਜ ਭੋਜਨ ਹੋਣਾ ਚਾਹੀਦਾ ਹੈ ਜਿਵੇਂ ਘੱਟ ਚਰਬੀ ਵਾਲਾ ਦਹੀਂ, ਕੇਲੇ ਜਾਂ ਸੌਗੀ। ਕਸਰਤ ਦੇ ਬਾਅਦ ਕਿਵੇਂ ਦੀ ਹੋਵੇ ਖੁਰਾਕ ਆਪਣੇ ਆਪ ਨੂੰ ਹਾਈਡ੍ਰੇਟਿਡ ਰੱਖੋ, ਇਸ ਲਈ ਪਾਣੀ, ਜੂਸ ਜਾਂ ਸਮੂਦੀ ਲਈ ਜਾ ਸਕਦੀ ਹੈ। ਜਦੋਂ ਤੁਸੀਂ ਕਸਰਤ ਕਰਦੇ ਹੋ ਤਾਂ ਕਾਰਬਜ਼ ਤੁਹਾਡੀਆਂ ਮਾਸਪੇਸ਼ੀਆਂ ਦਾ ਮੁੱਖ ਬਾਲਣ ਹੁੰਦੇ ਹਨ। ਇਸ ਦੇ ਨਾਲ ਹੀ ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਤੇ ਵਿਕਾਸ 'ਚ ਮਦਦ ਕਰਦਾ ਹੈ।    

0 Comments
0

You may also like