ਤੁਸੀਂ ਵੀ ਹੋ ਮੋਟਾਪੇ ਦਾ ਸ਼ਿਕਾਰ ਤਾਂ ਤੁਲਸੀ ਅਤੇ ਅਜਵਾਇਣ ਵਾਲਾ ਪਾਣੀ ਦੇਵੇਗਾ ਫਾਇਦਾ

written by Shaminder | December 01, 2020

ਸਰੀਰ ਦਾ ਭਾਰ ਘਟਾਉਣ ਦਾ ਇੱਕ ਆਸਾਨ ਤਰੀਕਾ ਆਪਣੀ ਖ਼ੁਰਾਕ ਵਿੱਚ ਤਬਦੀਲੀ ਲਿਆਉਣਾ ਹੈ। ਡੀਟੌਕਸ ਡ੍ਰਿੰਕਸ ਨੂੰ ਸ਼ਾਮਲ ਕਰਨਾ ਲਾਹੇਵੰਦ ਹੋ ਸਕਦਾ ਹੈ। ਤੁਲਸੀ ਤੇ ਅਜਵਾਇਣ ਦਾ ਡ੍ਰਿੰਕ ਤੇਜ਼ੀ ਨਾਲ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ। fat ਤੁਲਸੀ ਸਰੀਰ ’ਚ ਫ਼੍ਰੀ ਰੈਡੀਕਲ ਨੁਕਸਾਨ ਹੋਣ ਤੋਂ ਰੋਕਦਾ ਹੈ। ਅਜਵਾਇਣ ਤੁਹਾਡੀਆਂ ਅੰਤੜੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।ਤੁਲਸੀ ਤੇ ਅਜਵਾਇਣ ਦਾ ਡ੍ਰਿੰਕ ਬਣਾਉਣ ਲਈ ਇੱਕ ਗਿਲਾਸ ਪਾਣੀ ਵਿੱਚ ਸੁੱਕੀ ਭੁੰਨ੍ਹੀ ਹੋਈ ਅਜਵਾਇਣ ਰਾਤ ਨੂੰ ਭਿਓਂ ਕੇ ਰੱਖ ਦੇਵੋ। ajwain-water ਅਗਲੀ ਸਵੇਰ ਨੂੰ ਉਹ ਪਾਣੀ ਇੱਕ ਕੜਾਹੀ ’ਚ ਪਾਓ। ਤੁਲਸੀ ਦੀਆਂ ਥੋੜ੍ਹੀਆਂ ਪੱਤੀਆਂ ਉਸ ਵਿੱਚ ਮਿਲਾ ਕੇ ਉਬਾਲੋ। tulsi ਹੁਣ ਪਾਣੀ ਨੂੰ ਇੱਕ ਗਿਲਾਸ ਵਿੱਚ ਛਾਣ ਲਵੋ। ਤੁਹਾਡਾ ਡ੍ਰਿੰਕ ਤਿਆਰ ਹੋ ਗਿਆ। ਬਿਹਤਰ ਨਤੀਜਿਆਂ ਲਈ ਹਰ ਸਵੇਰ ਨੂੰ ਇਹ ਡ੍ਰਿੰਕ ਪੀਣਾ ਚਾਹੀਦਾ ਹੈ ਪਰ ਇਸ ਡ੍ਰਿੰਕ ਨੂੰ ਜ਼ਿਆਦਾ ਨਹੀਂ ਪੀਣਾ ਚਾਹੀਦਾ।

0 Comments
0

You may also like