ਜੇ ਤੁਹਾਡੇ ਕੋਲ ਨਹੀਂ ਹੈ ਵਰਕ ਆਊਟ ਕਰਨ ਦਾ ਸਮਾਂ ਤਾਂ ਸਿਰਫ 10 ਮਿੰਟ ਯੋਗ ਦੇ ਲਈ ਕੱਢੋ

written by Shaminder | June 22, 2021

ਯੋਗ ਭਜਾਏ ਰੋਗ, ਯੋਗ ਨੂੰ ਤੁਸੀਂ ਆਪਣੀ ਜ਼ਿੰਦਗੀ ‘ਚ ਅਪਣਾ ਕੇ ਸਿਹਤਮੰਦ ਬਣ ਸਕਦੇ ਹੋ । ਜੇ ਤੁਹਾਡੇ ਕੋਲ ਟਾਈਮ ਦੀ ਕਮੀ ਹੈ ਤਾਂ ਤੁਸੀਂ ਸਿਰਫ 10 ਮਿੰਟ ਯੋਗ ਦੇ ਲਈ ਕੱਢੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 10  ਮਿੰਟ ਯੋਗ ਕਰਨ ਦੇ ਨਾਲ ਤੁਹਾਨੂੰ ਕਿੰਨੇ ਫਾਇਦੇ ਹੋ ਸਕਦੇ ਹਨ । ਹੋਰ ਪੜ੍ਹੋ : ਸਿੱਧੂ ਮੂਸੇ ਵਾਲਾ ਦੀਆਂ ਇੱਕ ਤੋਂ ਬਾਅਦ ਇੱਕ ਦੋ ਫ਼ਿਲਮਾਂ ਹੋਣ ਜਾ ਰਹੀਆਂ ਹਨ ਰਿਲੀਜ਼
  yoga ਪ੍ਰਾਰਥਨਾ ਕਰੋ,    2  ਮਿੰਟ ਤਕ ਸੂਖਮ ਕਸਰਤ ਕਰੋ, ਜਿਸ ਵਿਚ ਨੈੱਕ ਬੈਂਡਿੰਗ , ਸ਼ੋਲਡਰ ਮੂਵਮੈਂਟ, ਟਰੰਕ ਮੂਵਮੈਂਟ ਆਦਿ ਸ਼ਾਮਲ ਹਨ। Yoga And Health 2 ਮਿੰਟ ਤਕ ਖੜ੍ਹੇ ਹੋ ਕੇ ਆਸਨ ਕਰੋ, ਜਿਸ ਵਿਚ ਇਕ ਮਿੰਟ ਤਕ ਤਾੜ ਆਸਣ ਤੇ ਇਕ ਮਿੰਟ ਤਕ ਅਰਧ ਚੱਕਰਾਸਣ ਕਰੋ। 1  ਮਿੰਟ ਤਕ ਬੈਠ ਕੇ ਆਸਣ ਕਰੋ, ਜਿਸ ਵਿਚ ਸਸਕਾਸਣ ਸ਼ਾਮਲ ਹੈ।1 ਮਿੰਟ ਤਕ ਪੇਟ ਦੇ ਭਾਰ ਆਸਣ ਕਰੋ, ਜਿਸ ਵਿਚ ਭੁਜੰਗਾਸਣ ਸ਼ਾਮਲ ਹੈ।ਇਸ ਤਰ੍ਹਾਂ ਤੁਸੀਂ ਹਰ ਰੋਜ਼ ਆਪਣੀ ਰੂਟੀਨ 'ਚੋਂ ਸਿਰਫ਼ 10  ਮਿੰਟ ਦੇ ਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ।  

0 Comments
0

You may also like