ਬਦਲਦੇ ਮੌਸਮ ‘ਚ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਡਾਈਟ

Written by  Shaminder   |  November 11th 2020 06:05 PM  |  Updated: November 11th 2020 06:15 PM

ਬਦਲਦੇ ਮੌਸਮ ‘ਚ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਡਾਈਟ

ਬਦਲਦੇ ਮੌਸਮ ‘ਚ ਅਕਸਰ ਸਾਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ । ਪਰ ਅਸੀਂ ਆਪਣੀ ਡਾਈਟ ‘ਚ ਕੁਝ ਚੀਜ਼ਾਂ ਸ਼ਾਮਿਲ ਕਰ ਕੇ ਇਸ ਦਰਦ ਤੋਂ ਬਚਾਅ ਕਰ ਸਕਦੇ ਹਾਂ । ਜੇਕਰ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਆਪਣੀ ਫੂਟ ਹੈਬਿਟ 'ਚ ਇੱਥੇ ਦੱਸੀਆਂ ਗਈਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।

ਮੇਵਾ

ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ-ਈ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਖਰੋਟ-ਬਾਦਾਮ ਇਮਊਨ ਸਿਸਟਮ ਨੂੰ ਦਰੁਸਤ ਰੱਖਦੇ ਹਨ। ਖਾਸ ਕਰ ਕੇ ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੈ ਜੋ ਆਸਟੀਓ ਤੇ ਰੂਮੇਟਾਈਡ ਆਰਥਰਾਈਟਿਸ ਦੀ ਵਜ੍ਹਾ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।

dry fruits

ਲਸਨ

ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਲਸਨ ਜੋੜਾਂ 'ਚ ਦਰਦ ਤੇ ਸੂਜਨ ਪੈਦਾ ਕਰਨ ਵਾਲੀ ਬੀਮਾਰੀ ਆਸਟੀਓ-ਆਰਥਰਾਈਟਿਸ ਦੇ ਦਰਦ ਨੂੰ ਵੀ ਘੱਟ ਕਰਨ 'ਚ ਸਹਾਇਕ ਹੈ। ਇਹ ਗੋਡੇ ਦਾ ਦਰਦ ਨੂੰ ਘੱਟ ਕਰ ਸਕਦਾ ਹੈ। ਰੋਜ਼ ਸਵੇਰੇ ਲਸਨ ਦੀ ਇਕ ਕਲੀ ਖਾਣ ਨਾਲ ਗੋਡੇ ਦੇ ਦਰਦ 'ਚ ਆਰਾਮ ਮਿਲਦਾ ਹੈ।

ਹੋਰ ਪੜ੍ਹੋ : ਬਦਾਮ ਮਹਿੰਗੇ ਲੱਗਦੇ ਹਨ ਤਾਂ ਮੂੰਗਫਲੀ ਖਾਓ, ਇਸ ਮਾਮਲੇ ਵਿੱਚ ਬਦਾਮਾਂ ਨੂੰ ਵੀ ਦਿੰਦੀ ਹੈ ਮਾਤ

garlic

ਹਲਦੀ

ਐਂਟੀ-ਇੰਫਲੋਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਆਸਟੀਓ ਤੇ ਰੂਮੇਟਾਇਡ ਅਰਥਰਾਈਟਿਸ ਦੇ ਦਰਦ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ।

haldi

ਅਦਰਕ

ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਅਦਰਕ ਗਾਊਟ, ਆਸਟੀਓ ਤੇ ਰੂਮੇਟਾਈਡ ਆਰਥਰਾਈਟਿਸ ਦੀ ਵਜ੍ਹਾ ਕਾਰਨ ਹੋਣ ਵਾਲੇ ਦਰਦ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ। ਸਰਦੀਆਂ 'ਚ ਕਿਸੇ ਨਾ ਕਿਸੇ ਰੂਪ 'ਚ ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰੋ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network