IIFA 2019 ਦੇ ਗ੍ਰੀਨ ਕਾਰਪੇਟ ‘ਤੇ ਨਜ਼ਰ ਆਏ ਜੱਸੀ ਗਿੱਲ ਤੇ ਬੀ ਪਰਾਕ, ‘ਕਰੰਟ’ ਤੇ ‘ਮਨ ਭਰਿਆ’ ਵਰਗੇ ਗੀਤਾਂ ਦੇ ਨਾਲ ਬੰਨੇ ਰੰਗ, ਦੇਖੋ ਵੀਡੀਓ

Written by  Lajwinder kaur   |  September 17th 2019 05:35 PM  |  Updated: September 17th 2019 05:35 PM

IIFA 2019 ਦੇ ਗ੍ਰੀਨ ਕਾਰਪੇਟ ‘ਤੇ ਨਜ਼ਰ ਆਏ ਜੱਸੀ ਗਿੱਲ ਤੇ ਬੀ ਪਰਾਕ, ‘ਕਰੰਟ’ ਤੇ ‘ਮਨ ਭਰਿਆ’ ਵਰਗੇ ਗੀਤਾਂ ਦੇ ਨਾਲ ਬੰਨੇ ਰੰਗ, ਦੇਖੋ ਵੀਡੀਓ

ਹਿੰਦੀ ਸਿਨੇਮਾ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ IIFA 2019 ਦਾ ਆਗਾਜ਼ ਹੋ ਚੁੱਕਿਆ ਹੈ। ਜੀ ਹਾਂ ਆਈਫਾ ਅਵਾਰਡਜ਼ ਨੂੰ ਲੈ ਕੇ ਕਈ ਮਹੀਨਿਆਂ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਇਹ ਪਹਿਲੀ ਵਾਰ ਹੈ ਜਦੋਂ ਇਹ ਖ਼ਾਸ ਅਵਰਾਡ ਪ੍ਰੋਗਰਾਮ ਭਾਰਤ ‘ਚ ਹੋ ਰਿਹਾ ਹੈ। ਇਸ ਅਵਾਰਡ ਨੂੰ ਲੈ ਕੇ ਬਾਲੀਵੁੱਡ ਦੀਆਂ ਹਸਤੀਆਂ ‘ਚ ਕਾਫੀ ਗਰਮਜੋਸ਼ੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਫ਼ਿਲਮ ‘ਸ਼ੰਕੁਤਲਾ ਦੇਵੀ’ ਦਾ ਟੀਜ਼ਰ ਰਿਲੀਜ਼, ਫਸਟ ਲੁੱਕ ‘ਚ ਵੱਖਰੇ ਅੰਦਾਜ਼ ‘ਚ ਨਜ਼ਰ ਆਈ ਵਿਦਿਆ ਬਾਲਨ

 

View this post on Instagram

 

His performance at #iifa #Iifa20 @jassie.gill #jassiegill @nehakakkar #nehakakkar

A post shared by || ਜੱਸੀ ਗਿੱਲ | Riya Kapoor || (@fanpage_of_jassie_gill) on

ਬੀਤੀ ਰਾਤ ਗ੍ਰੀਨ ਕਾਰਪੇਟ ਉੱਤੇ ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੇ ਜਲਵੇ ਬਿਖੇਰੇ, ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਜੱਸੀ ਗਿੱਲ ਤੇ ਬੀ ਪਰਾਕ ਹੋਰਾਂ ਨੇ ਵੀ ਸ਼ਿਰਕਤ ਕੀਤੀ। ਜੀ ਹਾਂ ਜੱਸੀ ਗਿੱਲ ਨੇ ਆਪਣੀ ਤਸਵੀਰਾਂ ਇੰਸਟਾਗ੍ਰਾਮ ਉੱਤੇ ਵੀ ਪੋਸਟ ਕੀਤੀਆਂ ਹਨ।

 

View this post on Instagram

 

This is lit @jassie.gill #jassiegill #Iifa20 #Iifa

A post shared by || ਜੱਸੀ ਗਿੱਲ | Riya Kapoor || (@fanpage_of_jassie_gill) on

ਇਸ ਤੋਂ ਇਲਾਵਾ ਦੋਵਾਂ ਗਾਇਕਾਂ ਨੇ ਆਪਣੀ ਗਾਇਕੀ ਦੇ ਰੰਗਾਂ ਦੇ ਨਾਲ ਸਭ ਨੂੰ ਕੀਲ ਕੇ ਰੱਖ ਦਿੱਤਾ ਹੈ। ਜੱਸੀ ਗਿੱਲ ਨੇ ਨੇਹਾ ਕੱਕੜ ਦੇ ਨਾਲ ਸਟੇਜ ਸ਼ੇਅਰ ਕਰਦੇ ਹੋਏ ‘ਕਰੰਟ’ ਗੀਤ ਗਾਇਆ ਤੇ ਇਸ ਤੋਂ ਇਲਾਵਾ ਗਿਟਾਰ ਸਿੱਖਦਾ ਗੀਤ ਨਾਲ ਸਭ ਮੋਹ ਲਿਆ।

View this post on Instagram

 

The gabru of Punjab, @bpraak, is here to rock your Monday night! . . #iifa20 #iifahomecoming #nexaexperience

A post shared by IIFA Awards (@iifa) on

ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਮਨ ਭਰਿਆ, ਤੇਰੀ ਮਿੱਟੀ ਵਰਗੇ ਗੀਤਾਂ ਦੇ ਨਾਲ ਸਮਾਂ ਹੀ ਬੰਨ ਕੇ ਰੱਖ ਦਿੱਤਾ। ਬੀ ਪਰਾਕ ਨੇ ਆਪਣੀ ਇੰਸਟਾ ਸਟੋਰੀ ਉੱਤੇ ਆਪਣੀ ਪਰਫਾਰਮੈਂਸ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਨੇ। ਜੱਸੀ ਗਿੱਲ ਤੇ ਬੀ ਪਰਾਕ ਦੀਆਂ ਆਈਫਾ ਅਵਾਰਡਜ਼ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network