ਦੱਸੋ ਇਹਨਾਂ ਦੋ ਤਸਵੀਰਾਂ ਵਿੱਚੋਂ ਕਿਸ ਤਸਵੀਰ ਵਿੱਚ ਹੈ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ

written by Rupinder Kaler | October 12, 2021

ਬਾਲੀਵੁੱਡ ਫ਼ਿਲਮ ‘ਸਰਦਾਰ ਉਧਮ’ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਫ਼ਿਲਮ ਵਿੱਚ ਸ਼ਹੀਦ ਉਧਮ ਸਿੰਘ (Sardar Udham) ਦਾ ਕਿਰਦਾਰ ਵਿੱਕੀ ਕੌਸ਼ਲ (Vicky Kaushal) ਨਿਭਾ ਰਹੇ ਹਨ । ਵਿੱਕੀ ਇਸ ਫ਼ਿਲਮ ਵਿੱਚ ਨਿਭਾਏ ਕਿਰਦਾਰ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੇ ਹਨ । ਵਿੱਕੀ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਲੋਕਾਂ ਦੀ ਉਤਸੁਕਤਾ ਲਗਾਤਾਰ ਵਧਾ ਰਹੀਆਂ ਹਨ ।

Vicky Kaushal shares his prison look as Sardar Udham feature image of-min image source-instagram

ਹੋਰ ਪੜ੍ਹੋ :

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ‘ਚ ਪੰਜਾਬ ਦੇ 4 ਜਵਾਨ ਸ਼ਹੀਦ, ਸ਼ਹੀਦ ਗੱਜਣ ਸਿੰਘ ਦਾ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਹਾਲ ਹੀ ਵਿੱਚ ਉਸ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੇ ਸ਼ਹੀਦ ਉਧਮ ਸਿੰਘ ਦੀ ਅਸਲ ਤਸਵੀਰ ਤੇ ਫ਼ਿਲਮ ਵਿੱਚ ਨਿਭਾਏ ਉਸ ਦੇ ਕਿਰਦਾਰ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਵਿੱਕੀ ਨੇ ਫ਼ਿਲਮ ਵਿੱਚ ਉਧਮ ਸਿੰਘ ਦਾ ਕਿਰਦਾਰ ਕਿੰਨੀ ਸ਼ਿੱਦਤ ਨਾਲ ਨਿਭਾਇਆ ਹੈ । ਉਧਮ ਸਿੰਘ ਨੇ 1938 ਵਿੱਚ ਲੰਡਨ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਕੀਤੀ ਸੀ ।

 

View this post on Instagram

 

A post shared by Vicky Kaushal (@vickykaushal09)

ਜਿਸ ਨੂੰ ਫਿਲਮ ਵਿੱਚ ਵੀ ਦਿਖਾਇਆ ਗਿਆ ਹੈ । ਇਹਨਾਂ ਦੋਹਾਂ ਤਸਵੀਰਾਂ ਨੂੰ ਦੇਖ ਕੇ ਫਰਕ ਕਰਨਾ ਔਖਾ ਹੋ ਜਾਂਦਾ ਹੈ ਕਿ ਫ਼ਿਲਮ ਵਾਲਾ ਉਧਮ ਸਿੰਘ ਕੌਣ ਹੈ ਤੇ ਅਸਲ ਉਧਮ ਸਿੰਘ ਕੌਣ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ‘ਸਰਦਾਰ ਉਧਮ’ (Sardar Udham) ਓਟੀਟੀ ਪਲੇਟਫਾਰਮ ’ਤੇ 16 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ।

0 Comments
0

You may also like