ਕ੍ਰਿਕੇਟ ਦੇ ਚੱਕਰ ਵਿੱਚ ਲਾੜੀ ਨੂੰ ਭੁੱਲਿਆ ਲਾੜਾ ਤੇ ਬਰਾਤੀ, ਵੀਡੀਓ ਵਾਇਰਲ
ਕ੍ਰਿਕੇਟ ਦਾ ਕਰੇਜ਼ ਲੋਕਾਂ 'ਚ ਏਨਾਂ ਜ਼ਿਆਦਾ ਹੈ ਕਿ ਲੋਕ ਏਨਾਂ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੰਮ ਕਾਜ ਵੀ ਭੁੱਲ ਜਾਂਦੇ ਹਨ । ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਪਰ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੜਾਅ ਨੂੰ ਭੁੱਲ ਜਾਓ ਇਹ ਵੇਖਣ ਨੂੰ ਮਿਲਿਆ ਇੱਕ ਵੀਡੀਓ 'ਚ ਜਿੱਥੇ ਇੱਕ ਲਾੜਾ ਆਪਣੇ ਵਿਆਹ ਨੂੰ ਛੱਡ ਕ੍ਰਿਕੇਟ ਦਾ ਮੈਚ ਵੇਖਦਾ ਹੋਇਆ ਨਜ਼ਰ ਆਇਆ ।
https://www.instagram.com/p/By1sqEGA98m/
ਇਸ ਦੌਰਾਨ ਲਾੜੀ ਵੀ ਉਸ ਨਾਲ ਬੈਠੀ ਹੋਈ ਸੀ ਪਰ ਉਸ ਦਾ ਸਾਰਾ ਧਿਆਨ ਮੈਚ 'ਤੇ ਸੀ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਲਾੜਾ ਏਨਾ ਮੈਚ ਵੇਖਣ 'ਚ ਤੱਲੀਨ ਹੈ ਕਿ ਉਸ ਨੂੰ ਆਪਣੇ ਵਿਆਹ ਦਾ ਵੀ ਕੋਈ ਖ਼ਿਆਲ ਨਹੀਂ ਰਿਹਾ । ਇੱਥੇ ਹੀ ਬੱਸ ਨਹੀਂ ਬਾਕੀ ਮਹਿਮਾਨ ਵੀ ਮੈਚ ਵੇਖਦੇ ਨਜ਼ਰ ਆਏ ।
https://www.instagram.com/p/By2GT_RHC6U/