Indian Idol 13: ਪੰਜਾਬ ਦੀ ਇਸ ਮੁਟਿਆਰ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਜਿੱਤਿਆ ਜੱਜ ਸਾਹਿਬਾਨਾਂ ਦਾ ਦਿਲ

written by Lajwinder kaur | September 12, 2022

Indian Idol Season 13, Roopam Rocking Performance:  ਛੋਟੇ ਪਰਦੇ ਦੇ ਮਸ਼ਹੂਰ ਗਾਇਕੀ ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਦਾ ਸੀਜ਼ਨ 13 ਸ਼ੁਰੂ ਹੋ ਗਿਆ ਹੈ। ਸ਼ੋਅ ਦੇ ਪਹਿਲੇ ਹੀ ਦਿਨ ਕਈ ਪ੍ਰਤੀਯੋਗੀਆਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਦਾ ਦਿਲ ਜਿੱਤ ਲਿਆ ਹੈ।

ਇਸ ਦੌਰਾਨ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਜੱਜ ਹਿਮੇਸ਼ ਰੇਸ਼ਮੀਆ, ਨੇਹਾ ਕੱਕੜ ਅਤੇ ਵਿਸ਼ਾਲ ਦਦਲਾਨੀ ਨੂੰ ਆਪਣੀ ਗਾਇਕੀ ਨਾਲ ਵਾਹ-ਵਾਹੀ ਖੱਟ ਦੀ ਹੋਈ ਨਜ਼ਰ ਆ ਰਹੀ ਹੈ। ਇਸ ਨਵੇਂ ਪ੍ਰੋਮੋ ਇਸ ਵੀਡੀਓ 'ਚ ਪੰਜਾਬ ਦੀ ਮੁਟਿਆਰ ਰੂਪਮ ਨੇ 'ਰਾਮ ਚਾਹੇ ਲੀਲ' ਗੀਤ ਦੇ ਨਾਲ ਜੱਜ ਸਾਹਿਬਾਨਾਂ ਨੂੰ ਵੀ ਹੈਰਾਨ ਕਰ ਦਿੱਤਾ।

ਹੋਰ ਪੜ੍ਹੋ : ਲਓ ਜੀ ਇੱਕ ਹੋਰ ਨਵੀਂ ਫ਼ਿਲਮ ‘Maujaan Hi Maujaan’ ਦਾ ਹੋਇਆ ਐਲਾਨ, ਗਿੱਪੀ ਨੇ ਬਿੰਨੂ ਤੇ ਕਰਮਜੀਤ ਨਾਲ ਸਾਂਝਾ ਕੀਤਾ ਮਜ਼ੇਦਾਰ ਪੋਸਟਰ

inside image of rupma image source instagram/sonytvofficial/

ਇਸ ਪ੍ਰੋਮੋ ਵੀਡੀਓ ਨੂੰ ਦੇਖ ਸਕਦੇ ਹੋ ਰੂਪਮ ਦੀ ਜ਼ਬਰਦਸਤ ਪਰਫਾਰਮੈਂਸ ਦੇਖ ਕੇ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਦਦਲਾਨੀ ਵਾਹ-ਵਾਹ ਕਰਦੇ ਹੋਏ ਨਜ਼ਰ ਰਹੇ ਹਨ। ਇਹ ਆਡੀਸ਼ਨ ਵੀਡੀਓ ਇੰਟਰਨੈੱਟ ਦੀ ਦੁਨੀਆ 'ਚ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਦੇ ਨਾਲ ਹੀ ਯੂਜ਼ਰਸ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰਦੇ ਹੋਏ ਰੂਪਮ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

inside image of neha kakkar image source instagram/sonytvofficial/

ਦੱਸ ਦੇਈਏ ਕਿ ਇੰਡੀਅਨ ਆਈਡਲ 13 ਵਿੱਚ ਤਾਬਿਸ਼ ਅਲੀ, ਰਿਸ਼ੀ ਸਿੰਘ, ਨਵਦੀਪ ਵਡਾਲੀ ਸਮੇਤ ਕਈ ਪ੍ਰਤੀਯੋਗੀਆਂ ਨੂੰ ਅੱਗੇ ਜਾਣ ਲਈ ਟਿਕਟਾਂ ਮਿਲੀਆਂ ਹਨ।

inside image of amritsar punjabi girl image source instagram/sonytvofficial/

You may also like