ਯੋ ਯੋ ਹਨੀ ਸਿੰਘ ਮਨਾ ਰਹੇ ਨੇ 36ਵਾਂ ਜਨਮ ਦਿਨ, ਜਾਣੋ ਹਨੀ ਸਿੰਘ ਨੇ ਕਿਉਂ ਲਗਾਇਆ ਸੀ ਨਾਮ ਦੇ ਨਾਲ ਯੋ ਯੋ
ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਯੋ ਯੋ ਹਨੀ ਸਿੰਘ ਜਿਹੜੇ ਰੈਪਰ, ਗਾਇਕ, ਗੀਤਕਾਰ ਅਤੇ ਡਾਇਰੈਕਟਰ ਵੀ ਹਨ। ਅੱਜ ਯਾਨੀਕਿ 15 ਮਾਰਚ ਨੂੰ ਹਨੀ ਸਿੰਘ ਆਪਣਾ 36ਵਾਂ ਜਨਮ ਦਿਨ ਮਨਾ ਰਹੇ ਹਨ। ਜਿਸ ਦੇ ਚਲਦੇ ਉਹਨਾਂ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਹਨੀ ਸਿੰਘ ਦੇ ਭਰਾਵਾਂ ਤੇ ਦੋਸਤਾਂ ਨੇ ਬਹੁਤ ਹੀ ਸ਼ਾਨਦਾਰ ਕੇਕ ਉਨ੍ਹਾਂ ਲਈ ਭੇਜਿਆ ਹੈ। ਕੇਕ ਦੀ ਲੁੱਕ ਗ੍ਰੈਮੀ ਅਵਾਰਡਸ ਵਾਲੀ ਹੈ। ਇਸ ਤਸਵੀਰ ਉੱਤੇ ਫੈਨਜ਼ ਵੱਲੋਂ ਹਨੀ ਸਿੰਘ ਨੂੰ ਜਨਮਦਿਨ ਦੀਆਂ ਮੁਬਾਰਕਾਂ ਵਾਲੇ ਮੈਸਜਾਂ ਦੀ ਝੜੀ ਲਾ ਦਿੱਤੀ ਹੈ। ਇਸ ਤਸਵੀਰ ਨੂੰ 2 ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।
ਹੋਰ ਵੇਖੋ:ਆਪਣੇ ਫੇਵਰਿਟ ਮਿਊਜ਼ਿਕ ਡਾਇਰੈਕਟਰ ਨੂੰ ਜਿਤਾਉਣ ਲਈ ਵੋਟ ਕਰਕੇ ਬਣਾਉ ‘ਬੈਸਟ ਮਿਊਜ਼ਿਕ ਡਾਇਰੈਕਟਰ’
ਦੱਸ ਦਈਏ ਹਨੀ ਸਿੰਘ ਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ। ਉਹਨਾਂ ਦਾ ਜਨਮ 15 ਮਾਰਚ, 1983 ਨੂੰ ਹੁਸ਼ਿਆਰਪੁਰ 'ਚ ਹੋਇਆ ਸੀ। ਹਿਰਦੇਸ਼ ਸਿੰਘ ਮਤਲਬ ਹਨੀ ਸਿੰਘ ਨੇ ਬ੍ਰਿਟੇਨ ਦੇ ਟ੍ਰਿਨਿਟੀ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਟਸਟਰੀ ਚ ਕਦਮ ਰੱਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰੈਪਿੰਗ ਸਟਾਈਲ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਹੀ ਜਗਾ ਬਣਾ ਲਈ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਫਲਤਾ ਦੀਆਂ ਉਚਾਈਆਂ ਨੂੰ ਛੂੰਹਦੇ ਹੋਏ ਬਾਲੀਵੁੱਡ ਵਿਚ ਵੀ ਪੂਰੀ ਧੱਕ ਪਾ ਦਿੱਤੀ। ਪਰ ਇਸ ਦਰਮਿਆਨ ਹਨੀ ਸਿੰਘ ਬਿਮਾਰੀ ਨਾਲ ਘਿਰ ਗਏ ਤੇ ਤਿੰਨ ਸਾਲ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਰੱਖੀ ਹੈ। ਜਿਸ ਦੇ ਚਲਦੇ ਉਹਨਾਂ ਨੇ ਮੱਖਣਾਂ ਗੀਤ ਨਾਲ ਮਿਊਜ਼ਿਕ ਇੰਡਸਟਰੀ ‘ਚ ਵਾਪਸੀ ਕੀਤੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਹਨੀ ਸਿੰਘ ਨਾਲ ਯੋ ਯੋ ਕਿਵੇਂ ਪਿਆ ਹੈ ਇਸ ਦੀ ਬਹੁਤ ਹੀ ਦਿਲਚਸਪੀ ਕਹਾਣੀ ਹੈ। ਯੋ ਯੋ ਨਾਮ ਇਹ ਉਨ੍ਹਾਂ ਦੇ ਇੱਕ ਅਮਰੀਕਿਨ ਮਿੱਤਰ ਤੋਂ ਮਿਲਿਆ ਹੈ। ਉਹਨਾਂ ਦੇ ਦੋਸਤ ਮੰਨਦੇ ਸਨ ਕਿ ਇੱਕ ਆਮ ਭਾਰਤੀ ਜਦੋਂ ਅੰਗ੍ਰੇਜ਼ੀ ਨਹੀਂ ਬੋਲ ਪਾਉਂਦਾ, ਉਸ ਸਮੇਂ ਵੀ ਉਹ 'ਯਾ-ਯਾ' ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ 'ਯੋ-ਯੋ' ਕਹਿਣ ਲੱਗ ਪਏ ਸਨ। ਪਰ ਹਨੀ ਸਿੰਘ ਦਾ ਮੰਨਣਾ ਹੈ ਯੋ ਯੋ ਦਾ ਮਤਲਬ ਤੁਹਾਡਾ ਆਪਣਾ ਹੈ ਯਾਨਿਕਿ ਤੁਹਾਡਾ ਆਪਣਾ ਹਨੀ ਸਿੰਘ।