ਇਸ ਕ੍ਰਿਕੇਟਰ ਨੇ ਫ਼ਿਲਮੀ ਅੰਦਾਜ਼ ਦੇ ਨਾਲ ਪ੍ਰੇਮਿਕਾ ਨੂੰ ਸਟੇਡੀਅਮ ‘ਚ ਕੀਤਾ ਪ੍ਰਪੋਜ਼, ਗਰਲਫ੍ਰੈਂਡ ਨੇ ਦਿੱਤਾ ਇਹ ਜਵਾਬ....

written by Lajwinder kaur | October 08, 2021

ਕਈ ਵਾਰ ਅਜਿਹੇ ਦਿਲਚਸਪ ਵੀਡੀਓ ਸਾਹਮਣੇ ਆਉਂਦੇ ਨੇ। ਜੋ ਕਿ ਕਈ ਵਾਰ ਹੈਰਾਨ ਕਰਦੇ ਨੇ ਤੇ ਦਿਲ ਨੂੰ ਛੂਹ ਜਾਂਦੇ ਨੇ। ਜੀ ਹਾਂ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਜੀ ਹਾਂ ਇਹ ਵੀਡੀਓ ਹੈ ਕ੍ਰਿਕੇਟਰ ਦੀਪਕ ਚਾਹਰ Deepak Chahar ਦਾ।

ਹੋਰ ਪੜ੍ਹੋ : ਜੋੜੀ: ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਏ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside iamage of ipl 2021 Image Source: instagram

ਤਾਜਨਗਰੀ ਆਗਰਾ ਦੇ ਵਸਨੀਕ ਤੇ ਕ੍ਰਿਕੇਟਰ ਦੀਪਕ ਚਾਹਰ ਨੇ ਦਿੱਲੀ ਦੀ ਜਯਾ ਨੂੰ ਦਿਲ ਦਿੱਤਾ। ਦੀਪਕ ਨੇ ਵੀਰਵਾਰ ਨੂੰ ਸ਼ਾਰਜਾਹ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਦੇ ਚੇਨਈ ਸੁਪਰਕਿੰਗਜ਼ ਦੇ ਆਖਰੀ ਲੀਗ ਮੈਚ ਦੌਰਾਨ ਜਯਾ ਭਾਰਦਵਾਜ ਨੂੰ ਸਟੇਡੀਅਮ ਵਿੱਚ ਪ੍ਰਪੋਜ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ।

ਹੋਰ ਪੜ੍ਹੋ :ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ

inside imge of deepak Image Source: instagram

ਚੇਨਈ ਸੁਪਰ ਕਿੰਗ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ। ਵੀਡੀਓ ਚ ਦੇਖ ਸਕਦੇ ਹੋ ਉਹ ਸਟੇਡੀਅਮ ਖੜ੍ਹੀ ਆਪਣੀ ਗਰਲਫ੍ਰੈਂਡ ਕੋਲ ਜਾਂਦੇ ਨੇ ਤੇ ਉਸ ਦੇ ਸਾਹਮਣੇ ਜਾ ਕੇ ਗੋਡੇ ਦੇ ਸਹਾਰੇ ਬੈਠ ਗਿਆ ਤੇ ਆਪਣੀ ਪ੍ਰੇਮਿਕਾ ਦੇ ਹੱਥ ਚ ਅੰਗੂਠੀ ਪਹਿਣਾ ਦਿੱਤੀ । ਉਨ੍ਹਾਂ ਦੀ ਗਰਲਫ੍ਰੈਂਡ ਨੇ ਹਾਂ ਦੇ ਵਿੱਚ ਆਪਣਾ ਜਵਾਬ ਦਿੰਦੇ ਹੋਏ ਦੀਪਕ ਚਾਹਰ ਨੂੰ ਵੀ ਰਿੰਗ ਪਹਿਣਾਈ । ਇਹ ਵੀਡੀਓ ਦੇਖਦੇ ਹੋ ਦੇਖਦੇ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਗਿਆ। ਹਰ ਕਿਸੇ ਨੂੰ ਖਿਡਾਰੀ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

 

 

View this post on Instagram

 

A post shared by Deepak Chahar (@deepak_chahar9)

0 Comments
0

You may also like