16 ਸਾਲ ਦੀ ਉਮਰ ਵਿੱਚ ਆਪਣੇ ਦੋਧੀ ਦੀ ਕੁੜੀ ਨਾਲ ਹੋ ਗਿਆ ਸੀ ਪਿਆਰ, ਕੁੜੀ ਨੇ ਕਮਰੇ ’ਚ ਲਿਜਾ ਕੇ ਇਰਫਾਨ ਨੂੰ ਆਖੀ ਸੀ ਇਹ ਗੱਲ …!

Written by  Rupinder Kaler   |  April 29th 2020 05:38 PM  |  Updated: April 29th 2020 05:38 PM

16 ਸਾਲ ਦੀ ਉਮਰ ਵਿੱਚ ਆਪਣੇ ਦੋਧੀ ਦੀ ਕੁੜੀ ਨਾਲ ਹੋ ਗਿਆ ਸੀ ਪਿਆਰ, ਕੁੜੀ ਨੇ ਕਮਰੇ ’ਚ ਲਿਜਾ ਕੇ ਇਰਫਾਨ ਨੂੰ ਆਖੀ ਸੀ ਇਹ ਗੱਲ …!

ਇਰਫਾਨ ਖ਼ਾਨ ਦਾ ਇੰਤਕਾਲ ਹੋ ਗਿਆ ਹੈ । ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਦੀ ਜ਼ਿੰਦਗੀ ਦੀ ਅਜਿਹੀ ਗੱਲ ਦੱਸਾਂਗੇ ਜਿਹੜੀ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ । ਇਰਫਾਨ ਖ਼ਾਨ ਹਾਲੇ 16 ਸਾਲਾਂ ਦੇ ਸਨ ਜਦੋਂ ਉਹਨਾਂ ਨੂੰ ਆਪਣੇ ਦੋਧੀ ਦੀ ਧੀ ਨਾਲ ਪਿਆਰ ਹੋ ਗਿਆ ਸੀ, ਹਾਲਾਂਕਿ ਉਹਨਾਂ ਨੂੰ ਉਸ ਕੁੜੀ ਦਾ ਪਿਆਰ ਨਸੀਬ ਨਹੀਂ ਸੀ ਹੋਇਆ । ਇਸ ਕੁੜੀ ਨਾਲੋਂ ਉਹਨਾਂ ਨੂੰ ਆਪਣੇ ਕਜਨ ਕਰਕੇ ਬ੍ਰੇਕਅਪ ਕਰਨਾ ਪਿਆ ਸੀ । ਇਸ ਬਾਰੇ ਇਰਫਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ।

ਇਰਫਾਨ ਨੇ ਦੱਸਿਆ ਕਿ ‘ਉਹ ਦੁੱਧ ਲੈਣ ਲਈ ਹਮੇਸ਼ਾ ਜਾਂਦੇ ਸਨ ਤਾਂ ਜੋ ਉਹ ਆਪਣੇ ਦੋਧੀ ਦੀ ਕੁੜੀ ਨੂੰ ਦੇਖ ਸਕਣ, ਖ਼ਾਸ ਗੱਲ ਇਹ ਸੀ ਕਿ ਉਹਨਾਂ ਦੇ ਦੋਧੀ ਦੀ ਕੁੜੀ ਵੀ ਇਰਫਾਨ ਨੂੰ ਦੇਖ ਕੇ ਮੁਸਕਰਾਉਂਦੀ ਸੀ । ਇੱਕ ਦਿਨ ਉਹ ਕੁੜੀ ਇਰਫਾਨ ਨੂੰ ਆਪਣੇ ਕਮਰੇ ਵਿੱਚ ਲੈ ਗਈ, ਇਰਫਾਨ ਸੋਚ ਰਹੇ ਸੀ ਕਿ ਇਸ ਸਮੇਂ ਜ਼ਰੂਰ ਕੁਝ ਹੋਵੇਗਾ । ਪਰ ਕੁੜੀ ਨੇ ਆਪਣੀ ਕਾਪੀ ਵਿੱਚੋਂ ਇੱਕ ਚਿੱਠੀ ਕੱਢੀ ਤੇ ਇਰਫਾਨ ਨੂੰ ਫੜਾ ਦਿੱਤੀ । ਇਹ ਚਿੱਠੀ ਇਰਫਾਨ ਦੇ ਘਰ ਦੇ ਨਾਲ ਰਹਿਣ ਵਾਲੇ ਲੜਕੇ ਲਈ ਸੀ ।

ਇਰਫਾਨ ਨੇ ਵੀ ਖੁਦ ਨੂੰ ਹੀਰੋ ਸਮਝਦੇ ਹੋਏ ਪਿਆਰ ਵਿੱਚ ਕੁਰਬਾਨੀ ਦਿੱਤੀ ਦੇ ਚਿੱਠੀ ਉਸੇ ਲੜਕੇ ਤੱਕ ਪਹੁੰਚਾ ਦਿੱਤੀ । ਇਰਫਾਨ ਨੇ ਦੱਸਿਆ ਕਿ ਉਹ ਕੁੜੀ ਉਹਨਾਂ ਦੇ ਘਰ ਹਮੇਸ਼ਾ ਆਉਂਦੀ ਸੀ ਤੇ ਉਹ ਲੁੱਕਣ ਮੀਚੀ ਖੇਡਦੇ ਸਨ । ਇਹ ਪਲ ਉਹਨਾਂ ਲਈ ਜਨਤ ਤੋਂ ਘੱਟ ਨਹੀਂ ਹੁੰਦੇ ਸਨ ।

ਪਰ ਇੱਕ ਦਿਨ ਉਸ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹ ਕੁੜੀ ਉਹਨਾਂ ਨਾਲ ਵੀ ਖੇਡਦੀ ਹੈ । ਇਸ ਗੱਲ ਨੇ ਇਰਫਾਨ ਦਾ ਦਿਲ ਤੋੜ ਦਿੱਤਾ ਤੇ ਉਹਨਾਂ ਨੇ ਕੁੜੀ ਨਾਲੋਂ ਬ੍ਰੇਕਅਪ ਕਰ ਲਿਆ । ਗਮ ਵਿੱਚ ਡੁੱਬੇ ਇਰਫਾਨ ਖ਼ਾਨ ਨੂੰ ਬ੍ਰੇਕਅਪ ਦੇ ਦਰਦ ਤੋਂ ਉਭਰਨ ਲਈ ਕਈ ਹਫਤੇ ਲੱਗ ਗਏ । ਇਸ ਦੌਰਾਨ ਇਫਰਾਨ ਮੁਕੇਸ਼ ਦੇ ਗਾਣੇ ਸੁਣਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network