ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਗੀਤਕਾਰ ਜਾਨੀ ਇਸ ਸੁਫਨੇ ਨੂੰ ਕਰਨਾ ਚਾਹੁੰਦੇ ਹਨ ਪੂਰਾ  

written by Rupinder Kaler | January 25, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਕੋਈ ਗੀਤ ਤਾਂ ਹੀ ਹਿੱਟ ਹੁੰਦਾ ਹੈ, ਜੇਕਰ ਉਸ ਦੇ ਬੋਲ ਵਧੀਆ ਲਿੱਖੇ ਹੋਣ।ਅਜਿਹੀ ਹੀ ਕਲਾ ਦਾ ਮਾਹਿਰ ਹੈ ਗੀਤਕਾਰ ਜਾਨੀ । ਜਿਨ੍ਹਾ ਦਾ ਲਿਖਿਆ ਹਰ ਗੀਤ ਹਿੱਟ ਹੁੰਦਾ ਹੈ । ਹਰ ਗਾਇਕ ਉਹਨਾਂ ਤੋਂ ਗੀਤ ਲੈਣਾ ਚਾਹੁੰਦਾ ਹੈ । ਜਾਨੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਹੋਇਆ ਸੀ ।

jaani jaani

ਭਾਵਂੇ ਉਹਨਾਂ ਨੇ ਹੋਟਲ ਮਨੈਜਮੈਂਟ ਕੀਤੀ ਹੋਈ ਹੈ ਪਰ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਗਾਣੇ ਲਿਖਣ ਦਾ ਸ਼ੌਂਕ ਸੀ । ਲਿਖਣ ਦੇ ਸ਼ੌਂਕ ਕਰਕੇ ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ । ਇਸੇ ਕਰਕੇ ਉਹਨਾਂ ਦਾ ਹਰ ਗੀਤ ਹਿੱਟ ਹੁੰਦਾ ਹੈ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇਂ ਤਾਂ ਉਹਨਾਂ ਦਾ ਸਭ ਤੋਂ ਹਿੱਟ ਗੀਤ ਸੋਚ ਸੀ ਜਿਹੜਾ ਕਿ ਹਾਰਡੀ ਸੰਧੂ ਨੇ ਗਾਇਆ ਸੀ ।

jaani jaani

ਇਸੇ ਤਰ੍ਹਾਂ ਜੈਗੁਆਰ ਜਿਹੜਾ ਕਿ ਮਿਊਜ਼ੀਕਲ ਡਾਕਟਰ ਨੇ ਗਾਇਆ ਸੀ । ਆਲ ਬਲੈਕ, ਪਾਣੀ, ਇੱਕ ਸਾਲ, ਟੁੱਟਿਆ ਤਾਰਾ, ਜੋਕਰ, ਘੱਟ ਬੋਲਦੀ, ਆਸਕਰ ਵਰਗੇ ਕਈ ਗਾਣੇ ਲਿਖੇ ਹਨ । ਇਹਨਾਂ ਹਿੱਟ ਗੀਤਾ ਕਰਕੇ ਅੱਜ ਕੱਲ ਹਰ ਗਾਇਕ ਜਾਨੀ ਦੇ ਹੀ ਗਾਣੇ ਗਾ ਰਿਹਾ ਹੈ । ਪਰ ਇਸ ਸਭ ਤੋਂ ਹੱਟ ਕੇ ਜਾਨੀ ਦਾ ਸੁਫਨਾ ਹੈ ਕਿ ਉਹਨਾਂ ਦਾ ਲਿਖਿਆ ਗੀਤ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਏ ਆਰ ਰਹਿਮਾਨ ਗਾਉਣ ।

https://www.youtube.com/watch?v=wGvNxqXeyeU

ਜਾਨੀ ਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਹੈ ਉਹਨਾਂ ਦੇ ਫੈਵਰੇਟ ਲੇਖਕ ਗੁਲਜ਼ਾਰ ਹਨ । ਉਹਨਾਂ ਦੇ ਖਾਸ ਦੋਸਤ ਦੀ ਗੱਲ ਕੀਤੀ ਜਾਵੇ ਤਾਂ ਉਹ ਹਨ ਪਾਲੀ ਗਿੱਦੜਬਾਹਾ, ਜਿਨ੍ਹਾਂ ਤੋਂ ਉਹਨਾਂ ਨੇ ਗੀਤ ਲਿਖਣ ਦੇ ਕਈ ਗੁਰ ਸਿੱਖੇ ਸਨ ।

You may also like