ਅਦਾਕਾਰਾ ਜੈਕਲੀਨ ਫਰਨਾਡੇਜ਼ ਨੇ ਪਹਿਨੀ ਏਨੀਂ ਮਹਿੰਗੀ ਜੁੱਤੀ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

written by Shaminder | April 25, 2022

ਜੈਕਲੀਨ ਫਰਨਾਡੇਂਜ਼ (Jacqueline Fernandez) ਜੋ ਪਿਛਲੇ ਦਿਨੀਂ ਆਪਣੇ ਬੁਆਏ ਫ੍ਰੈਂਡ ਦੇ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕਾਫੀ ਚਰਚਾ ‘ਚ ਆਈ ਸੀ ।ਕਾਫੀ ਮਹੀਨੇ ਇਹ ਇਸ ਕਾਰਨ ਵਿਵਾਦਾਂ ‘ਚ ਵੀ ਰਹੀ ਸੀ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਅਦਾਕਾਰਾ ਜੈਕਲੀਨ ਫਰਨਾਡੇਂਜ਼ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ।

Jacqueline Fernandez image from instagram

ਹੋਰ ਪੜ੍ਹੋ : ‘ਮੁੱਖ ਮੰਤਰੀ ਵਾਲੀ ਬੱਕਰੀ’ ਖਰੀਦਣ ਵਾਲਾ ਪੁਲਿਸ ਦੀ ਹਿਰਾਸਤ ‘ਚ, ਖ਼ਬਰ ਹੋ ਰਹੀ ਵਾਇਰਲ

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਖ਼ੁਬਸੂਰਤ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਉਹ ਪੌੜੀਆਂ ‘ਤੇ ਬੈਠ ਕੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ । ਜੈਕਲੀਨ ਫਰਨਾਡੇਜ਼ ਨੇ ਇਨ੍ਹਾਂ ਤਸਵੀਰਾਂ ‘ਚ ਜਿਹੜੀ ਹੀਲ ਪਾਈ ਹੈ । ਉਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।

Jacqueline Fernandez

ਹੋਰ ਪੜ੍ਹੋ : ਮਨੀਸ਼ਾ ਗੁਲਾਟੀ ਨੇ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੀ ਕੀਤੀ ਤਾਰੀਫ, ਕਿਹਾ ਫ਼ਿਲਮ ਬਾਰੇ ਗਲਤ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਕਾਰਵਾਈ

ਜੀ ਹਾਂ ਜੈਕਲੀਨ ਫਰਨਾਡੇਜ਼ ਦੀ ਇਸ ਹਾਈ ਹੀਲਸ ਵਾਲੀ ਜੁੱਤੀ ਦੀ ਕੀਮਤ ਇੱਕ ਲੱਖ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ ।ਜੈਕਲਿਨ ਫਰਨਾਡਿਜ਼ ਆਪਣੇ ਫੋਟੋਸ਼ੂਟ ਦੀਆਂ ਤਿੰਨ ਤਸਵੀਰਾਂ ਦਰਸ਼ਕਾਂ ਲਈ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਦਾ ਗਲੈਮਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Jacqueline Fernandez.jpg ,, image from instagaram

ਅਦਾਕਾਰਾ ਇਸ ਦੌਰਾਨ ਖੁੱਲ੍ਹੇ ਵਾਲਾਂ ਨਾਲ ਥਾਈ ਸਲਿਟ ਗਾਊਨ ਪਹਿਨੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਸ ਦੀ ਇਸ ਹਾਈ ਹੀਲ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਜੈਕਲੀਨ ਫਰਨਾਡੇਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

You may also like